10 ਸਾਲ ਮੰਤਰੀ ਰਹੇ ਮੰਗੁਭਾਈ ਪਟੇਲ ਬਣੇ ਐੱਮ.ਪੀ. ਦੇ ਰਾਜਪਾਲ, 8ਵੀਂ ਤੱਕ ਕੀਤੀ ਹੈ ਪੜ੍ਹਾਈ

Tuesday, Jul 06, 2021 - 08:18 PM (IST)

10 ਸਾਲ ਮੰਤਰੀ ਰਹੇ ਮੰਗੁਭਾਈ ਪਟੇਲ ਬਣੇ ਐੱਮ.ਪੀ. ਦੇ ਰਾਜਪਾਲ, 8ਵੀਂ ਤੱਕ ਕੀਤੀ ਹੈ ਪੜ੍ਹਾਈ

ਅਹਿਮਦਾਬਾਦ - ਗੁਜਰਾਤ ਵਿੱਚ ਮੁੱਖ ਮੰਤਰੀ ਦੇ ਤੌਰ 'ਤੇ ਨਰੇਂਦਰ ਮੋਦੀ ਦੇ ਕਾਰਜਕਾਲ ਵਿੱਚ 10 ਸਾਲ ਤਕ ਮੰਤਰੀ ਰਹੇ ਮੰਗੁਭਾਈ ਪਟੇਲ ਨੂੰ ਮੱਧ ਪ੍ਰਦੇਸ਼ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਵੇਂ ਰਾਜਪਾਲਾਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ ਮੰਗੁਭਾਈ ਦਾ ਨਾਮ ਵੀ ਚਰਚਾ ਵਿੱਚ ਹੈ। ਮੰਗੁਭਾਈ ਪਟੇਲ ਤੋਂ ਪਹਿਲਾਂ ਆਨੰਦੀਬੇਨ ਪਟੇਲ ਵੀ ਮੱਧ ਪ੍ਰਦੇਸ਼ ਦੇ ਗਰਵਨਰ ਦਾ ਚਾਰਜ ਸੰਭਾਲ ਚੁੱਕੀ ਹਨ।

ਮੰਗੁਭਾਈ ਪਟੇਲ ਦੀ ਗਿਣਤੀ ਗੁਜਰਾਤ ਦੇ ਵੱਡੇ ਨੇਤਾਵਾਂ ਵਿੱਚ ਹੁੰਦੀ ਹੈ। ਉਹ 6 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। 1 ਜੂਨ 1944 ਨੂੰ ਜੰਮੇ ਮੰਗੁਭਾਈ ਪਟੇਲ ਨੇ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਉਹ 1990 ਤੋਂ 1995 ਤੱਕ, 1995 ਤੋਂ 1997 ਤੱਕ, 1998 ਤੋਂ 2002 ਤੱਕ, 2002 ਤੋਂ 2007 ਤੱਕ ਵਿਧਾਇਕ ਰਹੇ। ਫਿਰ 2012 ਤੋਂ 2017 ਤੱਕ ਲਈ ਵੀ ਵਿਧਾਇਕ ਚੁਣੇ ਗਏ।

ਗੁਜਰਾਤ ਜਨਸੰਘ ਦੇ ਸਮੇਂ ਤੋਂ ਹੀ ਸੰਗਠਨ ਨਾਲ ਜੁੜੇ ਮੰਗੁਭਾਈ ਪਟੇਲ ਕੇਸ਼ੁਭਾਈ ਸਰਕਾਰ ਦੌਰਾਨ 1998 ਤੋਂ ਲੈ ਕੇ 2002 ਤੱਕ ਸੂਬਾ ਪੱਧਰ ਦੇ ਮੰਤਰੀ ਰਹੇ। ਮੰਗੁਭਾਈ ਪਟੇਲ ਦੀ ਗਿਣਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਲੋਕਾਂ ਵਿੱਚ ਹੁੰਦੀ ਹੈ। 2002 ਤੋਂ 2012 ਤੱਕ ਮੰਗੁਭਾਈ ਨੇ ਗੁਜਰਾਤ ਦੇ ਜੰਗਲ ਅਤੇ ਵਾਤਾਵਰਣ ਮੰਤਰਾਲਾ ਦਾ ਕੰਮ ਸੰਭਾਲਿਆ। ਲਗਾਤਾਰ 10 ਸਾਲ ਤੱਕ ਉਹ ਜੰਗਲਾਤ ਅਤੇ ਵਾਤਾਵਰਣ ਮੰਤਰੀ ਦੇ ਤੌਰ 'ਤੇ ਸੇਵਾ ਨਿਭਾਈ। 2013 ਵਿੱਚ ਉਹ ਵਿਧਾਸਭਾ ਪ੍ਰਧਾਨ ਵੀ ਬਣਾਏ ਗਏ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2014 ਵਿੱਚ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਜਦੋਂ ਆਨੰਦੀਬੇਨ ਪਟੇਲ  ਨੂੰ ਗੁਜਰਾਤ ਦੀ ਕਮਾਨ ਸੌਂਪੀ ਗਈ, ਉਦੋਂ ਉਨ੍ਹਾਂ ਨੂੰ ਵਾਪਸ ਕੈਬਨਿਟ ਮੰਤਰੀ ਬਣਾਇਆ ਗਿਆ। ਜਦੋਂ ਕਿ 2016 ਵਿੱਚ ਆਨੰਦੀਬੇਨ ਪਟੇਲ ਦੇ ਅਸਤੀਫੇ ਤੋਂ ਬਾਅਦ ਵਿਜੇ ਰੂਪਾਣੀ ਸਰਕਾਰ ਵਿੱਚ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ। 2017  ਦੀਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੇ ਉਨ੍ਹਾਂ ਨੂੰ ਟਿਕਟ ਵੀ ਨਹੀਂ ਦਿੱਤਾ ਸੀ। ਹੁਣ ਜਾ ਕੇ ਉਨ੍ਹਾਂ ਨੂੰ ਗੁਜਰਾਤ ਦਾ ਰਾਜਪਾਲ ਬਣਾਇਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News