ਹੁਣ ਕਿਸ਼ਤਾਂ 'ਤੇ ਮਿਲ ਰਹੇ 'ਅੰਬ', ਗਾਹਕ ਨੂੰ ਕ੍ਰੈਡਿਟ ਕਾਰਡ ਜ਼ਰੀਏ ਕਰਨਾ ਹੋਵੇਗਾ ਭੁਗਤਾਨ

Saturday, Apr 08, 2023 - 01:50 PM (IST)

ਹੁਣ ਕਿਸ਼ਤਾਂ 'ਤੇ ਮਿਲ ਰਹੇ 'ਅੰਬ', ਗਾਹਕ ਨੂੰ ਕ੍ਰੈਡਿਟ ਕਾਰਡ ਜ਼ਰੀਏ ਕਰਨਾ ਹੋਵੇਗਾ ਭੁਗਤਾਨ

ਪੁਣੇ (ਭਾਸ਼ਾ)- ਅਲਫਾਂਸੋ ਅੰਬ ਦੀ ਕੀਮਤ ਬਹੁਤ ਜ਼ਿਆਦਾ ਹੋਣ ਦਰਮਿਆਨ ਮਹਾਰਾਸ਼ਟਰ ਦੇ ਪੁਣੇ ਦੇ ਇਕ ਵਪਾਰੀ ਨੇ ਇਸ ਫ਼ਲ ਨੂੰ ਮਹੀਨਾਵਾਰ ਕਿਸ਼ਤ 'ਚ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। 'ਗੁਰੂਕ੍ਰਿਪਾ ਟਰੇਡਜ਼ ਐਂਡ ਫਰੂਟ ਪ੍ਰੋਡਕਟਸ' ਦੇ ਗੌਰਵ ਸਾਨਸ ਨੇ ਕਿਹਾ ਕਿ ਫਰਿੱਜ ਅਤੇ ਏਅਰ ਕੰਡੀਸ਼ਨਰ ਕਿਸ਼ਤਾਂ 'ਤੇ ਖਰੀਦੇ ਜਾ ਸਕਦੇ ਹਨ ਤਾਂ ਅੰਬ ਕਿਉਂ ਨਹੀਂ। ਮਹਾਰਾਸ਼ਟਰ ਦੇ ਕੋਂਕਣ ਖੇਤਰ 'ਚ ਦੇਵਗੜ੍ਹ ਅਤੇ ਰਤਨਾਗਿਰੀ ਦੇ ਅਲਫਾਂਸੋ ਜਾਂ 'ਹਾਪੁਸ' ਅੰਬ ਨੂੰ ਸਭ ਤੋਂ ਚੰਗਾ ਅੰਬ ਮੰਨਿਆ ਜਾਂਦਾ ਹੈ ਅਤੇ ਫਿਲਹਾਲ ਪਰਚੂਨ ਬਾਜ਼ਾਰ 'ਚ ਇਹ 800 ਤੋਂ 1300 ਰੁਪਏ ਪ੍ਰਤੀ ਦਰਜਨ ਦੀ ਦਰ ਨਾਲ ਵਿਕ ਰਿਹਾ ਹੈ। 

ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਣ ਦੀ ਅਜੀਬ ਸਜ਼ਾ! ਕਿਲੋਮੀਟਰ ਤੱਕ ਡੰਡੌਤ ਕਰਨ ਮਗਰੋਂ TMC 'ਚ ਸ਼ਾਮਲ ਹੋਈਆਂ 3 ਆਦਿਵਾਸੀ ਔਰਤਾਂ

ਸਾਨਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਦੀ ਦੁਕਾਨ ਅੰਬ ਕਿਸ਼ਤ 'ਤੇ ਵੇਚਣ ਵਾਲੀ ਦੇਸ਼ 'ਚ ਪਹਿਲੀ ਦੁਕਾਨ ਹੈ। ਉਨ੍ਹਾਂ ਕਿਹਾ,''ਹਮੇਸ਼ਾ ਅੰਬ ਦੇ ਮੌਸਮ ਦੇ ਸ਼ੁਰੂ 'ਚ ਇਸ ਦੀ ਕੀਮਤ ਬਹੁਤ ਵੱਧ ਹੁੰਦੀ ਹੈ। ਅਸੀਂ ਸੋਚਿਆ ਕਿ ਜੇਕਰ ਫਰਿੱਜ, ਏਸੀ ਅਤੇ ਹੋਰ ਉਪਕਰਣ ਕਿਸ਼ਤਾਂ 'ਤੇ ਵੇਚੇ ਜਾ ਸਕਦੇ ਹਨ ਤਾਂ ਅੰਬ ਕਿਉਂ ਨਹੀਂ। ਉਦੋਂ ਹਰ ਵਿਅਕਤੀ ਅੰਬ ਖਰੀਦ ਸਕਦਾ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ 'ਤੇ ਕਿਸ਼ਤ 'ਤੇ ਅੰਬ ਖਰੀਦਣ ਦੀ ਪ੍ਰਕਿਰਿਆ ਬਿਲਕੁੱਲ ਮੋਬਾਇਲ ਫੋਨ ਕਿਸ਼ਤ 'ਤੇ ਖਰੀਦਣ ਵਰਗੀ ਹੈ। ਉਨ੍ਹਾਂ ਕਿਹਾ ਕਿ ਗਾਹਕ ਨੂੰ ਕ੍ਰੈਡਿਟ ਕਾਰਡ ਦਾ ਉਪਯੋਗ ਕਰਨਾ ਹੋਵੇਗਾ ਅਤੇ ਉਸ ਦੀ ਖਰੀਦ ਰਕਮ (ਮੁੱਲ) ਨੂੰ ਤਿੰਨ, 6 ਜਾਂ 12 ਮਹੀਨਿਆਂ ਦੀ ਕਿਸ਼ਤ 'ਚ ਤਬਦੀਲ ਕਰ ਦਿੱਤਾ ਜਾਵੇਗਾ। ਸਾਨਸ ਨੇ ਕਿਹਾ ਕਿ ਪਰ ਇਹ ਯੋਜਨਾ ਘੱਟੋ-ਘੱਟ 5 ਹਜ਼ਾਰ ਰੁਪਏ ਦੀ ਖਰੀਦਦਾਰੀ 'ਤੇ ਹੀ ਉਪਲੱਬਧ ਹੈ ਅਤੇ ਹੁਣ ਤੱਕ ਚਾਰ ਗਾਹਕਾਂ ਨੇ ਇਸ ਯੋਜਨਾ ਦਾ ਲਾਭ ਚੁੱਕਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News