ਮੇਨਕਾ ਗਾਂਧੀ ਨੇ ਸੁਲਤਾਨਪੁਰ ''ਚ ਮੁਸਲਮਾਨਾਂ ਨੂੰ ਦਿੱਤੀ ਧਮਕੀ

Friday, Apr 12, 2019 - 11:10 PM (IST)

ਨਵੀਂ ਦਿੱਲੀ— ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਸੁਲਤਾਨਪੁਰ 'ਚ ਇਸ਼ਾਰਿਆਂ 'ਚ ਮੁਸਲਿਮ ਵੋਟਕਰਤਾਵਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਮੁਸਲਿਮਾਂ ਦੇ ਸਮਰਥਨ ਨਾਲ ਜਿੱਤਣਾ ਚਾਹੁੰਦੀ ਹਾਂ। ਜੇਕਰ ਉਹ ਮੈਨੂੰ ਵੋਟ ਨਹੀਂ ਕਰਨਗੇ ਤਾਂ ਮੈਂ ਉਨ੍ਹਾਂ ਦੀ ਮਦਦ ਨਹੀਂ ਕਰਾਂਗੀ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਉਥੇ ਮੌਜੂਦ ਲੋਕਾਂ ਤੋਂ ਹੀ ਸਵਾਲ ਕਰ ਦਿੱਤਾ। ਕਿਹਾ, 'ਇਹ ਗੱਲ ਸਹੀ ਹੈ ਕਿ ਨਹੀਂ? ਤੁਹਾਨੂੰ ਇਸ ਦੀ ਪਛਾਣ ਕਰਨੀ ਹੋਵੇਗੀ।

ਉਨ੍ਹਾਂ ਨੇ ਆਪਣਾ ਭਾਸ਼ਣ ਜਾਰੀ ਰੱਖਦੇ ਹੋਏ ਕਿਹਾ ਕਿ ਮੈਂ ਚੋਣ ਪਹਿਲਾਂ ਹੀ ਜਿੱਤ ਚੁੱਕੀ ਹਾਂ ਮੈਂ ਇਥੇ ਖੁੱਲ੍ਹੇ ਦਿਲ ਤੇ ਖੁੱਲ੍ਹੇ ਮੰਨ ਨਾਲ ਆਈ ਹਾਂ। ਤੁਹਾਨੂੰ ਕੱਲ ਮੇਰੀ ਜ਼ਰੂਰਤ ਪਵੇਗੀ। ਇਹ ਚੋਣ ਹੈ ਮੈਂ ਪਾਰ ਕਰ ਚੁੱਕੀ ਹਾਂ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਿਆ। ਮੇਨਕਾ ਦੀ ਇਹ ਸਭਾ, ਭਾਜਪਾ ਘੱਟ ਗਿਣਤੀ ਭਾਈਚਾਰੇ ਦੇ ਜ਼ਿਲਾ ਪ੍ਰਧਾਨ ਅਜ਼ਾਦਾਰ ਹੁਸੈਨ ਦੇ ਪਿੰਡ 'ਚ ਆਯੋਜਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਜਿੱਤ ਤੁਹਾਡੇ ਬਿਨਾਂ ਵੀ ਹੋਵੇਗੀ, ਤੁਹਾਡੇ ਨਾਲ ਵੀ ਹੋਵੇਗੀ ਤੇ ਇਹ ਚੀਜ ਤੁਹਾਨੂੰ ਹਰ ਥਾਂ ਫੈਲਾਉਣੀ ਪਵੇਗੀ। ਮੈਂ ਦੋਸਤੀ ਦਾ ਹੱਥ ਲੈ ਕੇ ਆਈ ਹਾਂ। ਉਨ੍ਹਾਂ ਅੱਗੇ ਕਿਹਾ ਕਿ ਚੋਣ ਨਤੀਜੇ ਆਉਣਗੇ। ਉਸ 'ਚ 100 ਵੋਟ ਜਾਂ 500 ਵੋਟ ਨਿਕਲਣਗੇ।


Inder Prajapati

Content Editor

Related News