ਮੰਡੀ-ਪਠਾਨਕੋਟ ਮਾਰਗ 23 ਦਿਨਾਂ ਬਾਅਦ ਆਵਾਜਾਈ ਲਈ ਬਹਾਲ

08/20/2018 11:08:45 AM

ਮੰਡੀ— ਮੰਡੀ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਐਤਵਾਰ ਸ਼ਾਮ ਨੂੰ ਆਵਾਜਾਈ ਸ਼ੁਰੂ ਹੋ ਗਈ। ਕੋਟਰੋਪੀ ਨੇੜੇ ਜ਼ਮੀਨ ਖਿੱਸਕਣ ਕਾਰਨ ਪਿਛਲੇ 23 ਦਿਨਾਂ ਤੋਂ ਹਾਈਵੇਅ ਬੰਦ ਸੀ। ਇਸ ਤੋਂ ਪਹਿਲਾਂ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਪ੍ਰਾਜੈਕਟ ਨਿਦੇਸ਼ਕ ਸੰਜੀਵ ਗੌੜ ਕੋਟਰੋਪੀ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੇ ਬਾਅਦ ਹਾਈਵੇਅ 'ਤੇ ਆਵਾਜਾਈ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਹ ਹਾਈਵੇਅ ਸੈਨਾ ਲਈ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਐੱਸ.ਡੀ.ਐੱਮ. ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਜ਼ਮੀਨ ਖਿੱਸਕਣ ਦੇ ਚੱਲਦੇ ਜੋ ਮਲਬਾ ਆਇਆ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ ਪਰ ਪੂਰੀ ਸਥਿਤੀ ਸਾਫ ਹੋਣ ਤੱਕ ਮਸ਼ੀਨਾਂ ਇੱਥੇ ਰੱਖੀਆਂ ਜਾਣਗੀਆਂ ਅਤੇ ਨਾਲ ਹੀ ਪ੍ਰਸ਼ਾਸਨ ਵੀ ਬਾਰਿਸ਼ ਦੇ ਮੌਸਮ 'ਚ ਲੋਕਾਂ ਨੂੰ ਅਲਰਟ ਕਰਨ ਲਈ ਇੱਥੇ ਤਾਇਨਾਤ ਰਹੇਗਾ। ਕੋਟਰੋਪੀ 'ਚ ਜਲਦੀ ਨਾਲ ਆਵਾਜਾਈ ਬਹਾਲ ਦੀ ਵਿਵਸਥਾ ਹੋ ਸਕੀ ਹੈ। ਉਨ੍ਹਾਂ ਨੇ ਭਵਿੱਖ 'ਚ ਕੋਟਰੋਪੀ 'ਚ ਜ਼ਮੀਨ ਖਿੱਸਕਣ ਦੇ ਹੱਲ ਨੂੰ ਲੈ ਕੇ ਇੱਥੇ ਨਵੇਂ ਸਿਰੇ ਤੋਂ ਸਰਵੇ ਕੀਤਾ ਜਾਵੇਗਾ। ਰਸਤਾ ਬੰਦ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।


Related News