ਹੈਰਾਨੀਜਨਕ! ਡਾਕਟਰਾਂ ਨੇ ਸ਼ਖਸ ਦੇ ਪੇਟ ''ਚੋਂ ਕੱਢੇ 8 ਚਮਚ, 2 ਪੇਚਕਸ, 2 ਟੁੱਥਬਰਸ਼ ਤੇ 1 ਚਾਕੂ

05/25/2019 1:07:57 PM

ਸ਼ਿਮਲਾ—ਕਈ ਵਾਰ ਅਜਿਹੇ ਹੈਰਾਨੀਜਨਕ ਹਾਦਸੇ ਸਾਹਮਣੇ ਆਉਂਦੇ ਹਨ ਕਿ ਜਿਨ੍ਹਾਂ 'ਤੇ ਵਿਸ਼ਵਾਸ਼ ਕਰਨਾ ਵੀ ਔਖਾ ਹੋ ਜਾਂਦਾ ਹੈ। ਜੀ ਹਾਂ, ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦਾ, ਜਿੱਥੇ ਡਾਕਟਰਾਂ ਨੇ ਲੰਬੇ ਅਤੇ ਖਤਰਨਾਕ ਆਪਰੇਸ਼ਨ ਦੌਰਾਨ 35 ਸਾਲਾਂ ਇੱਕ ਸ਼ਖਸ ਦੇ ਪੇਟ 'ਚੋਂ 13 ਲੋਹੇ-ਸਟੀਲ ਦੀਆਂ ਚੀਜ਼ਾਂ ਬਾਹਰ ਕੱਢੀਆਂ ਹਨ, ਜਿਸ ਨੂੰ ਦੇਖ ਕੇ ਡਾਕਟਰਾਂ ਸਮੇਤ ਪਰਿਵਾਰਿਕ ਮੈਂਬਰ ਦੇ ਵੀ ਹੋਸ਼ ਉੱਡ ਗਏ ਹਨ। 

PunjabKesari

ਮਿਲੀ ਜਾਣਕਾਰੀ ਮੁਤਾਬਕ ਪੀੜਤ ਮਰੀਜ਼ ਕਰਨ ਸੇਨ (35 ਸਾਲਾਂ) ਸੁੰਦਰਨਗਰ ਨਗਰ ਪਰਿਸ਼ਦ ਦੇ ਵਾਰਡ ਨੰਬਰ 7 ਬਨਾਇਕ ਦਾ ਰਹਿਣ ਵਾਲਾ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਰਨ ਸੇਨ ਦੇ ਭਰਾ ਆਸ਼ੀਸ਼ ਗੁਲੇਰਿਆ ਅਤੇ ਜੀਜਾ ਸੁਰੇਸ਼ ਪਠਾਨਿਆ ਨੇ ਕਿਹਾ ਹੈ ਕਿ ਕਰਨ ਸੇਨ ਪਿਛਲੇ 20 ਸਾਲਾਂ ਤੋਂ ਮਾਨਸਿਕ ਰੋਗੀ ਹੈ ਅਤੇ ਹੁਣ ਤੱਕ ਕਰਨ ਸੇਨ ਦਾ ਇਲਾਜ ਵੱਖ-ਵੱਖ ਹਸਪਤਾਲਾਂ 'ਚੋਂ ਕਰਵਾਇਆ ਗਿਆ ਸੀ। 

PunjabKesari

ਦੱਸਿਆ ਜਾਂਦਾ ਹੈ ਕਿ ਅਕਸਰ ਕਰਨ ਸੇਨ ਘਰ ਦੇ ਕੰਮਕਾਜ 'ਚ ਲਗਾਤਾਰ ਹੱਥ ਵਟਾਉਂਦਾ ਸੀ ਪਰ ਹੁਣ ਅਚਾਨਕ ਉਸ ਦੇ ਪੇਟ 'ਚ ਦਰਦ ਹੋਣ ਕਾਰਨ ਨੇੜੇ ਦੇ ਹੈਲਥ ਕੇਅਰ ਕਲੀਨਿਕ 'ਚ ਲਿਜਾਇਆ ਗਿਆ, ਜਿੱਥੇ ਡਾਕਟਰ ਪ੍ਰਦੀਪ ਸ਼ਰਮਾ ਨੇ ਚੈੱਕਅਪ ਕੀਤਾ ਤਾਂ ਮਰੀਜ ਦੇ ਪੇਟ 'ਤੇ ਇੱਕ ਪਿੰਪਲ ਦਿਖਾਈ ਦਿੱਤਾ ਤਾਂ ਜਿੱਥੇ ਦੂਜੇ ਦਿਨ ਉਸ 'ਚੋ ਪਸ ਨਿਕਲਣ ਲੱਗੀ ਤਾਂ ਡਾਂ. ਪ੍ਰਦੀਪ ਸ਼ਰਮਾ ਨੇ ਕੱਟ ਲਗਾਇਆ ਤਾਂ ਲੋਹੇ ਦਾ ਟੁਕੜਾ ਦਿਖਾਈ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਡਾਂ. ਪ੍ਰਦੀਪ ਸ਼ਰਮਾ ਦੁਆਰਾ ਮਰੀਜ ਨੂੰ ਚੈੱਕ ਕਰਨ 'ਤੇ ਪਤਾ ਲੱਗਾ ਕਿ ਇਹ ਇੱਕ ਨੋਕੀਲਾ ਚਾਕੂ ਹੈ। ਇਸ ਦੌਰਾਨ ਡਾਕਟਰ ਨੇ ਮਰੀਜ ਨੂੰ ਮੈਡੀਕਲ ਕਾਲਜ ਨੇਰਚੌਕ ਰੈਫਰ ਕਰ ਦਿੱਤਾ ਗਿਆ, ਜਿੱਥੇ ਮੈਡੀਕਲ ਕਾਲਜ ਪਹੁੰਚਦੇ ਹੀ ਮੌਜ਼ੂਦਾ ਸਰਜਨ ਨੇ ਮਰੀਜ ਦੇ ਤਰੁੰਤ ਐਕਸਰੇ ਕਰਵਾਉਣ ਲਈ ਕਿਹਾ ਗਿਆ। ਐਕਸਰੇ ਰਿਪੋਰਟ 'ਚ ਪਤਾ ਲੱਗਿਆ ਕਿ ਮਰੀਜ ਦੇ ਪੇਟ 'ਚ ਕਈ ਚੀਜ਼ਾਂ ਦੀ ਮੌਜ਼ੂਦਗੀ ਦੇਖ ਕੇ ਡਾਕਟਰਾਂ ਅਤੇ ਪਰਿਵਾਰਿਕ ਮੈਂਬਰਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਮਰੀਜ ਕਰਨ ਸੇਨ ਦਾ ਆਪਰੇਸ਼ਨ ਸ਼ੁਰੂ ਕੀਤਾ ਗਿਆ। ਮੈਡੀਕਲ ਕਾਲਜ ਦੇ ਸਰਜਨ ਡਾਂ. ਨਿਖਿਲ ਸੋਨੀ, ਡਾ. ਸੂਰਜ ਭਾਰਦਵਾਜ, ਡਾ.ਮੋਨਿਕਾ ਪਠਾਨੀਆ ਅਤੇ ਸਟਾਫ ਨਰਸ ਅੰਜਨਾ ਦੀ ਟੀਮ ਨੇ 4 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਮਰੀਜ ਦੇ ਪੇਟ ਦਾ ਸਫਲ ਆਪਰੇਸ਼ਨ ਕਰ ਕੇ 8 ਸਟੀਲ ਦੇ ਚਮਚ, 1 ਨੋਕੀਲਾ ਚਾਕੂ, 2 ਟੁੱਥਬਰਸ਼, 2 ਪੇਜਕਸ ਅਤੇ 1 ਦਰਵਾਜ਼ੇ  ਦੀ ਕੁੰਡੀ ਕੱਢਣ 'ਚ ਸਫਲਤਾ ਹਾਸਲ ਕੀਤੀ ਫਿਲਹਾਲ ਹੁਣ ਮਰੀਜ ਕਰਨ ਸੇਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇੰਝ ਡਾਕਟਰਾਂ ਨੇ ਖਤਰਨਾਕ ਆਪਰੇਸ਼ਨ ਕਰਕੇ ਆਪਣੀ ਖੂਬੀ ਕਾਰਨ ਆਸ ਪਾਸ ਦੇ ਇਲਾਕਿਆਂ 'ਚ ਚਰਚਾ ਦਾ ਵਿਸ਼ਾ ਬਣ ਗਏ ਹਨ। 

PunjabKesari


Iqbalkaur

Content Editor

Related News