ਹਿਮਾਚਲ ''ਚ ਵੱਡਾ ਹਾਦਸਾ; ਹਾਦਸਾਗ੍ਰਸਤ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਦੋ ਨੌਜਵਾਨ

Thursday, Mar 02, 2023 - 05:17 PM (IST)

ਹਿਮਾਚਲ ''ਚ ਵੱਡਾ ਹਾਦਸਾ; ਹਾਦਸਾਗ੍ਰਸਤ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਦੋ ਨੌਜਵਾਨ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਬੁੱਧਵਾਰ ਦੇਰ ਰਾਤ ਇਕ ਕਾਰ ਹਾਦਸਾਗ੍ਰਸਤ ਅਤੇ ਇਸ ਵਿਚ ਅੱਗ ਲੱਗਣ ਨਾਲ ਦੋ ਨੌਜਵਾਨ ਜ਼ਿੰਦਾ ਸੜ ਗਏ, ਜਦਕਿ ਇਕ ਹੋਰ ਗੰਭੀਰ ਰੂਪ ਨਾਲ ਝੁਲਸ ਗਿਆ। ਪੁਲਸ ਸਬ-ਇੰਸਪੈਕਟਰ ਲੋਕੇਂਦਰ ਨੇਗੀ ਨੇ ਦੱਸਿਆ ਕਿ ਘਟਨਾ ਪਧਰ ਖੇਤਰ 'ਚ ਰਾਤ ਕਰੀਬ 11 ਵਜੇ ਵਾਪਰੀ। ਇਕ ਨੌਜਵਾਨ ਨੂੰ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਸਮੇਂ ਰਹਿੰਦੇ ਕਾਰ 'ਚੋਂ ਬਾਹਰ ਕੱਢ ਲਿਆ ਅਤੇ ਦੋ ਹੋਰਨਾਂ ਦੇ ਅੱਗ ਦੀਆਂ ਲਪਟਾਂ 'ਚ ਘਿਰੇ ਹੋਣ ਕਾਰਨ ਉਨ੍ਹਾਂ ਨੂੰ ਨਹੀਂ ਬਚਾ ਸਕੇ। 

ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਝੁਲਸੇ ਨੌਜਵਾਨ ਨੂੰ ਪਧਰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੇ ਇਲਾਜ ਮਗਰੋਂ ਮੈਡੀਕਲ ਕਾਲਜ ਨੇਰਚੌਕ ਰੈਫਰ ਕਰ ਦਿੱਤਾ ਗਿਆ। ਕਾਰ 'ਚ ਜ਼ਿੰਦਾ ਸੜੇ ਦੋਵੇਂ ਨੌਜਵਾਨਾਂ ਦੇ ਕੰਕਾਲ ਹੀ ਬਚੇ ਹਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ। ਮ੍ਰਿਤਕਾਂ ਦੀ ਸ਼ਨਾਖ਼ਤ ਸਜੇਹੜ ਵਾਸੀ ਭੁਵਨ ਸਿੰਘ (38) ਅਤੇ ਸੁਨੀਲ ਕੁਮਾਰ (28) ਦੇ ਰੂਪ ਵਿਚ ਹੋਈ ਹੈ। ਜਦਕਿ ਝੁਲਸੇ ਨੌਜਵਾਨ ਦੀ ਪਛਾਣ ਪਦਮ ਪਿੰਡ ਭਰਾੜੂ ਸਿੰਘ (27) ਵਜੋਂ ਹੋਈ ਹੈ, ਜਿਸ ਨੂੰ ਅਜੇ ਹੋਸ਼ ਨਹੀਂ ਆਇਆ ਹੈ।


author

Tanu

Content Editor

Related News