ਹਿਮਾਚਲ ਚੋਣਾਂ ਤੋਂ ਪਹਿਲਾਂ ਬਗ਼ਾਵਤੀ ਸੁਰ, ਪੁੱਤਰ ਨੂੰ ਮਿਲੀ ਟਿਕਟ ਤਾਂ ਧੀ ਨੇ ਕਰ ਦਿੱਤੀ ਬਗ਼ਾਵਤ
Thursday, Oct 20, 2022 - 01:29 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਅਤੇ ਟਿਕਟ ਵੰਡਣ ਮਗਰੋਂ ਹੁਣ ਬਗ਼ਾਵਤ ਦੇ ਸੁਰ ਵੀ ਉੱਠਣੇ ਸ਼ੁਰੂ ਹੋ ਗਏ ਹਨ। ਕਈ ਸੀਟਾਂ ’ਤੇ ਟਿਕਟ ਨਾ ਮਿਲਣ ’ਤੇ ਨੇਤਾਵਾਂ ਨੇ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਧਰਮਪੁਰ ਖੇਤਰ ਨਾਲ ਸਬੰਧਤ ਮੰਤਰੀ ਮਹਿੰਦਰ ਠਾਕੁਰ ਨੇ ਪੁੱਤਰ ਰਜਤ ਠਾਕੁਰ ਨੂੰ ਭਾਜਪਾ ਤੋਂ ਟਿਕਟ ਕੀ ਮਿਲੀ, ਪਰਿਵਾਰ ਹੀ ਵੰਡਿਆ ਗਿਆ।
ਪੁੱਤਰ ਰਜਤ ਠਾਕੁਰ ਨੂੰ ਮਿਲੀ ਭਾਜਪਾ ਤੋਂ ਟਿਕਟ
ਮਹਿੰਦਰ ਠਾਕੁਰ ਦੇ ਪੁੱਤਰ ਨੂੰ ਟਿਕਟ ਮਿਲਣ ਮਗਰੋਂ ਉਨ੍ਹਾਂ ਦੀ ਧੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਾਲ ਠੋਕ ਦਿੱਤੀ ਹੈ। ਬਸ ਇੰਨਾ ਹੀ ਨਹੀਂ ਉਨ੍ਹਾਂ ਦੇ ਸਮਰਥਨ ’ਚ ਕਈ ਅਹੁਦਾ ਅਧਿਕਾਰੀਆਂ ਨੇ ਸਮੂਹਿਕ ਰੂਪ ’ਚ ਅਸਤੀਫ਼ੇ ਦੇ ਦਿੱਤੇ। ਹਿਮਾਚਲ ਪ੍ਰਦੇਸ਼ ਕੈਬਨਿਟ ਦੇ ਸੀਨੀਅਰ ਮੈਂਬਰ ਮਹਿੰਦਰ ਸਿੰਘ ਠਾਕੁਰ ਕਈ ਪਾਰਟੀਆਂ ’ਚ ਰਹੇ ਅਤੇ ਜਿੱਤ ਵੀ ਦਰਜ ਕੀਤੀ। ਅਖਿਰ ਉਹ ਭਾਜਪਾ ’ਚ ਆਏ ਅਤੇ ਇਸ ਦੇ ਹੀ ਹੋ ਗਏ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਪੁੱਤਰ ਰਜਤ ਨੂੰ ਖੜ੍ਹਾ ਕਰਨ ਦਾ ਮਨ ਬਣਾਇਆ। ਰਜਤ ਨੂੰ ਭਾਜਪਾ ਵਲੋਂ ਟਿਕਟ ਮਿਲੀ ਹੈ।
परिवारवाद में हर बार बेटियों की ही बलि क्यों ली जाती है? @Rashimdharsood @TilakRa10274479 @behlpayal002 @jairamthakurbjp @OfficeofJPNadda @narendramodi pic.twitter.com/BYJKTxgxnJ
— Vandana Guleria (@VandanaGulbjp) October 19, 2022
ਧੀ ਨੇ ਮਹਾਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਇਸ ਗੱਲ ਤੋਂ ਧੀ ਵੰਦਨਾ ਗੁਲੇਰੀਆ ਨਾਰਾਜ਼ ਹੋ ਗਈ। ਪੁੱਤਰ ਰਜਤ ਠਾਕੁਰ ਭਾਰਤੀ ਜਨਤਾ ਯੁਵਾ ਮੋਰਚਾ ’ਚ ਰਹੇ ਹਨ। ਧੀ ਵੰਦਨਾ ਜ਼ਿਲ੍ਹਾ ਕੌਂਸਲਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਮਹਾਮੰਤਰੀ ਹੈ। ਵੰਦਨਾ ਨੇ ਮਹਾਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਨੇ ਰਜਤ ਨੂੰ ਟਿਕਟ ਦਿੱਤੀ ਤਾਂ ਧੀ ਨਾਰਾਜ਼ ਹੋ ਗਈ। ਉਨ੍ਹਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਜ਼ਰੀਏ ਪੋਸਟ ਕੀਤਾ ਹੈ, ਜਿਸ ’ਚ ਉਨ੍ਹਾਂ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਹੈ।
ਧਰਮਪੁਰ ਸੀਟ, ਮਹਿੰਦਰ ਠਾਕੁਰ ਦਾ ਗੜ੍ਹ ਹੈ
ਦੱਸ ਦੇਈਏ ਕਿ ਧਰਮਪੁਰ ਸੀਟ, ਮਹਿੰਦਰ ਸਿੰਘ ਦਾ ਗੜ੍ਹ ਹੈ ਅਤੇ ਉਹ ਬੀਤੇ 7 ਸਾਲਾਂ ਤੋਂ ਲਗਾਤਾਰ ਜਿੱਤਦੇ ਆ ਰਹੇ ਹਨ। 1990 ਤੋਂ 2017 ਤੱਕ ਉਨ੍ਹਾਂ ਨੂੰ ਸੀਟ ਤੋਂ ਜਿੱਤ ਮਿਲੀ ਹੈ। ਉਹ ਆਜ਼ਾਦ, ਕਾਂਗਰਸ ਅਤੇ ਭਾਜਪਾ ਵਲੋਂ ਇੱਥੇ ਮੈਦਾਨ ’ਚ ਉਤਰੇ ਹਨ ਅਤੇ ਜਿੱਤ ਯਕੀਨੀ ਕੀਤੀ। ਮਹਿੰਦਰ ਸਿੰਘ ਤਿੰਨ ਵਾਰ ਮੰਤਰੀ ਵੀ ਰਹੇ ਹਨ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਰਜਤ ਲਈ ਇਹ ਸੀਟ ਛੱਡ ਦਿੱਤਾ।