ਖੁੱਲ੍ਹ ਗਿਆ ਮਨਾਲੀ ਲੇਹ ਮਾਰਗ, ਦਾਰਚਾ ਤੋਂ ਲੇਹ ਤਕ ਵਨ-ਵੇ ਟ੍ਰੈਫਿਕ
Sunday, Oct 31, 2021 - 03:18 PM (IST)
ਕੁੱਲੂ– ਹਿਮਾਚਲ ਪ੍ਰਦੇਸ਼ ’ਚ ਪਿਛਲੇ ਦਿਨੀਂ ਹੋਈ ਬਰਫਬਾਰੀ ਤੋਂ ਬਾਅਦ ਮਨਾਲੀ ਲੇਹ ਮਾਰਗ ਬੰਦ ਹੋ ਗਿਆ ਸੀ। ਹਾਲਾਂਕਿ, ਬਰਫਬਾਰੀ ਤੋਂ ਬਾਅਦ ਇਹ ਮਾਰਗ ਹੁਣ ਤਕ ਬੰਦ ਸੀ। ਬੀ.ਆਰ.ਓ. ਅਤੇ ਪੁਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਸਵੇਰੇ ਤੋਂ ਮਾਰਗ ’ਤੇ ਬਰਫ ਹੋਣ ਕਰਕੇ ਫਿਸਲਣ ਦਾ ਖਤਰਾ ਬਣਿਆ ਹੈ। ਮਨਾਲੀ-ਲੇਹ ਮਾਰਗ ’ਚ ਦਾਰਚਾ ਤੋਂ ਲੇਹ ਤਕ ਫਿਲਹਾਲ ਵਨ-ਵੇ ਟ੍ਰੈਫਿਕ ਲਇ ਖੋਲ੍ਹਿਆ ਗਿਆ ਹੈ। ਐਤਵਾਰ ਨੂੰ ਲੇਹ ਤੋਂ ਮਨਾਲੀ ਵਲੋਂ ਵਾਹਨਾਂ ਨੂੰ ਭੇਜਿਆ ਗਿਆ। ਸ਼ਨੀਵਾਰ ਨੂੰ ਦਾਰਚਾ ਤੋਂ ਲੇਹ ਵਲ 76 ਵਾਹਨਾਂ ਨੂੰ ਛੱਡਿਆ ਗਿਆ ਸੀ ਜਿਨ੍ਹਾਂ ’ਚ 136 ਯਾਤਰੀ ਸਰਚੂ ਪਾਰ ਕਰਕੇ ਲੇਹ ਪਹੁੰਚੇ ਸਨ।
ਬੀ.ਆਰ.ਓ. ਅਤੇ ਪੁਲਸ ਪ੍ਰਸ਼ਾਸਨ ਨੇ ਲੇਹ ਵਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਸੜਕ ਦੇ ਦੋਵਾਂ ਪਾਸੇ ਬਰਫ ਹੋਣ ਦੇ ਚਲਦੇ ਇਸ ਨੂੰ ਫਿਲਹਾਲ ਇਕਤਰਫਾ ਖੋਲ੍ਹਿਆ ਗਿਆ ਹੈ। ਦੋਵਾਂ ਪਾਸੋਂ ਟ੍ਰੈਫਿਕ ਖੋਲ੍ਹਣ ’ਤੇ ਬਰਫੀਲੇ ਰਸਤਿਆਂ ’ਤੇ ਮੁਸ਼ਕਿਲਾਂ ਆ ਸਕਦੀਆਂ ਹਨ। ਹਾਲਾਂਕਿ ਬਰਫਬਾਰੀ ਕਾਰਨ ਕੁੰਜੁਮ ਦਰਾ ਨੇੜੇ ਐੱਨ.ਐੱਚ.-505 ਅਜੇ ਵੀ ਬੰਦ ਹੈ। ਪੁਲਸ ਨੇ ਲੋਕਾਂ ਨੂੰ ਮਨਾਲੀ ਲੇਹ ਮਾਰਗ ਅਤੇ ਐੱਨ.ਐੱਚ.-505 ’ਤੇ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ।