ਸੈਲਾਨੀਆਂ ਦੀ ਉਡੀਕ ਹੋਵੇਗੀ ਖਤਮ, ਇਸ ਹਫਤੇ ਖੁੱਲ੍ਹੇਗਾ ਮਨਾਲੀ-ਲੇਹ ਹਾਈਵੇਅ

Monday, Jun 03, 2019 - 11:19 AM (IST)

ਸੈਲਾਨੀਆਂ ਦੀ ਉਡੀਕ ਹੋਵੇਗੀ ਖਤਮ, ਇਸ ਹਫਤੇ ਖੁੱਲ੍ਹੇਗਾ ਮਨਾਲੀ-ਲੇਹ ਹਾਈਵੇਅ

ਮਨਾਲੀ— ਰਣਨੀਤਕ ਰੂਪ ਤੋਂ ਮਹੱਤਵਪੂਰਨ ਮਨਾਲੀ-ਲੇਹ ਹਾਈਵੇਅ ਇਸ ਹਫਤੇ ਸੈਲਾਨੀਆਂ ਅਤੇ ਵਾਹਨਾਂ ਲਈ ਖੋਲ੍ਹਿਆ ਜਾਵੇਗਾ। ਇਹ ਹਾਈਵੇਅ ਬੀਤੀ 15 ਅਕਤੂਬਰ ਤੋਂ ਬੰਦ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਮਾ ਸੜਕ ਸੰਗਠਨ (ਬੀ. ਆਰ. ਓ.) ਨੇ 16,050 ਫੁੱਟ ਉੱਚੇ ਬਾਰਲਾਚਾ ਦੱਰਾ ਅਤੇ 13,051 ਫੁੱਟ ਉੱਚੇ ਰੋਹਤਾਂਗ ਦੱਰੇ ਤੋਂ ਬਰਫ ਨੂੰ ਸਾਫ ਕਰ ਦਿੱਤਾ ਗਿਆ ਹੈ। 38 ਬਾਰਡਰ ਰੋਡ ਟਾਸਕ ਫੋਰਸ ਦੇ ਕਮਾਂਡਰ ਕਰਨਲ ਉਮਾ ਸ਼ੰਕਰ ਨੇ ਕਿਹਾ ਕਿ ਹਾਈਵੇਅ ਤੋਂ ਇਸ ਮਹੀਨੇ ਦੇ ਪਹਿਲੇ ਹਫਤੇ ਹਾਈਵੇਅ ਤੋਂ ਬਰਫ ਸਾਫ ਹੋ ਜਾਵੇਗੀ। ਹਾਲਾਂਕਿ ਕੁਝ ਚੁਣੌਤੀਆਂ ਸਨ, ਜਿਨ੍ਹਾਂ ਦਾ ਹੱਲ ਲੱਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ 7 ਜੂਨ ਤਕ ਟ੍ਰੈਫਿਕ ਨੂੰ ਹਰੀ ਝੰਡੀ ਦੇਣ ਦੀ ਯੋਜਨਾ ਬਣਾ ਰਹੇ ਹਾਂ।


ਬਹੁਤ ਜ਼ਿਆਦਾ ਬਰਫਬਾਰੀ ਪੈਣ ਕਾਰਨ ਅਤੇ ਬਰਫ ਖਿਸਕਣ ਕਾਰਨ ਮਨਾਲੀ-ਲੇਹ ਹਾਈਵੇਅ ਨੂੰ ਖੋਲ੍ਹਣ ਵਿਚ ਦੇਰੀ ਹੋ ਰਹੀ ਹੈ। ਭਾਰੀ ਬਰਫਬਾਰੀ ਦੇ ਬਾਵਜੂਦ ਇਸ ਹਾਈਵੇਅ ਨੂੰ ਜੂਨ ਦੇ ਮੱਧ ਜਾਂ ਅਖੀਰ 'ਚ ਖੋਲ੍ਹ ਦਿੱਤਾ ਜਾਂਦਾ ਹੈ। 10 ਤੋਂ 50 ਫੁੱਟ ਜੰਮੀ ਬਰਫ ਨੂੰ ਸਾਫ ਕਰਨਾ ਸੌਖਾ ਕੰਮ ਨਹੀਂ ਹੁੰਦਾ, ਮੰਨਿਆ ਜਾਂਦਾ ਸੀ ਹਾਈਵੇਅ ਨੂੰ 15 ਜੂਨ ਤੋਂ ਬਾਅਦ ਖੋਲ੍ਹਿਆ ਜਾਵੇਗਾ। ਸ਼ੰਕਰ ਨੇ ਅੱਗੇ ਕਿਹਾ ਕਿ ਬਾਰਾਲਾਚਾ ਦੱਰੇ ਨੇੜੇ ਕਈ ਵਾਰ ਬਰਫ ਦੇ ਤੋਂਦੇ ਡਿੱਗੇ। ਬਾਰਾਲਾਚਾ ਦੱਰਾ, ਰੋਹਤਾਂਗ ਤੋਂ ਉੱਚਾ ਹੈ, ਇੱਥੇ ਜੰਮੀ ਬਰਫ ਨੂੰ ਸਾਫ ਕਰਨਾ ਵੱਡੀ ਚੁਣੌਤੀ ਹੁੰਦੀ ਹੈ। ਅਪ੍ਰੈਲ ਅਤੇ ਮਈ 'ਚ ਭਾਰੀ ਬਰਫਬਾਰੀ ਹੋਈ, ਜਿਸ ਨੇ ਸਾਡੇ ਕੰਮਾਂ ਨੂੰ ਪ੍ਰਭਾਵਿਤ ਕੀਤਾ। ਹਾਈਵੇਅ ਖੁੱਲ੍ਹਣ ਤੋਂ ਬਾਅਦ ਫੌਜ ਦਾ ਇਕ ਕਾਫਿਲਾ ਜ਼ਰੂਰੀ ਚੀਜ਼ਾਂ ਨੂੰ ਲੱਦਾਖ ਪਹੁੰਚਾਏਗਾ। ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਮਨਾਲੀ-ਲੇਹ ਹਾਈਵੇਅ ਖੁੱਲ੍ਹਣ ਦੀ ਉਡੀਕ ਕਰਦੇ ਹਨ। ਹਾਈਵੇਅ ਖੁੱਲ੍ਹਣ ਮਗਰੋਂ ਉਨ੍ਹਾਂ ਦੀ ਇਹ ਉਡੀਕ ਖਤਮ ਹੋ ਜਾਵੇਗੀ।


author

Tanu

Content Editor

Related News