ਢਾਈ ਕਰੋੜ ਦੀ ਸਕਾਲਰਸ਼ਿਪ ''ਤੇ ਯੂ.ਕੇ. ''ਚ ਪੀ.ਐੱਚ.ਡੀ. ਕਰੇਗੀ ਮਨਾਲੀ ਦੀ ਜਯਾ ਸਾਗਰ
Tuesday, Sep 01, 2020 - 03:08 AM (IST)
ਸ਼ਿਮਲਾ - ਹਿਮਾਚਲ ਦੀ ਵਿਦਿਆਰਥਣ ਜਯਾ ਸਾਗਰ ਪੀ.ਐੱਚ.ਡੀ. ਲਈ ਯੂਨੀਵਰਸਿਟੀ ਆਫ ਬ੍ਰਿਸਟਲ (ਯੂ.ਕੇ.) ਜਾਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਾਲੀ ਦੀ ਜਯਾ ਸਾਗਰ ਏਸ਼ੀਆ ਦੀ ਇਕਲੌਤੀ ਵਿਦਿਆਰਥਣ ਹੈ। ਜਿਸ ਨੇ ਦੁਨੀਆ ਦੇ ਚੋਟੀ ਦੇ ਵਿਦਿਆਰਥੀਆਂ 'ਚ ਥਾਂ ਬਣਾਈ ਹੈ। ਜਯਾ ਨੂੰ ਚਾਰ ਸਾਲ ਦੇ ਪ੍ਰੋਗਰਾਮ ਲਈ ਕਰੀਬ 2.5 ਕਰੋੜ ਦੀ ਰਾਸ਼ੀ ਬਤੌਰ ਸਕਾਲਰਸ਼ਿਪ ਮਿਲੇਗੀ। ਜਯਾ ਸਾਗਰ ਐੱਨ.ਆਈ.ਟੀ. ਹਮੀਰਪੁਰ ਤੋਂ ਇਸ ਸਾਲ ਇਲੈਕਟ੍ਰਾਨਿਕਸ ਕਮਿਉਨਿਕੇਸ਼ਨ ਇੰਜੀਨੀਅਰ ਬਣੀ ਹੈ।
ਉਹ ਪੀ.ਐੱਚ.ਡੀ. ਲਈ ਯੂ.ਕੇ. ਜਾਵੇਗੀ। ਹਾਲ ਹੀ 'ਚ ਜਰਮਨੀ 'ਚ ਹੋਈ ਕੁਆਂਟਮ ਟੈਕਨਾਲੋਜੀ ਦੀ ਵਰਚੁਅਲ ਕਾਨਫਰੰਸ 'ਚ ਵੀ ਜਯਾ ਨੇ ਭਾਰਤ ਨੂੰ ਮਾਣ ਦਿਵਾਇਆ ਹੈ। ਮਨਾਲੀ ਪਬਲਿਕ ਸਕੂਲ ਤੋਂ 10ਵੀਂ 'ਚ ਰਾਸ਼ਟਰੀ ਪੱਧਰ 'ਤੇ ਚਿਲਡਰਨ ਸਾਇੰਸ ਕਾਂਗਰਸ 'ਚ ਜਯਾ ਨੇ ਹਿਮਾਚਲ ਦੀ ਨੁਮਾਇੰਦਗੀ ਕੀਤੀ ਸੀ। 2014 'ਚ ਅਮਰੀਕਾ 'ਚ ਹੋਏ ਇੰਟੇਲ ਇੰਟਰਨੈਸ਼ਨਲ ਸਾਇੰਸ ਫੇਅਰ 'ਚ ਜਯਾ ਨੇ 80 ਦੇਸ਼ਾਂ ਦੇ ਬਾਲ ਵਿਗਿਆਨੀਆਂ ਦੇ 'ਚ ਭਾਰਤ ਲਈ ਦੋ ਇਨਾਮ ਜਿੱਤੇ ਸਨ।
ਸਿੱਖਿਆ ਮੰਤਰੀ ਗੋਵਿੰਦ ਠਾਕੁਰ ਨੇ ਰਿਸਰਚ ਲਈ ਯੂ.ਕੇ. ਜਾ ਰਹੀ ਜਯਾ ਸਾਗਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜਯਾ ਨੇ ਦੱਸਿਆ ਕਿ ਪੀ.ਐੱਚ.ਡੀ. ਦੇ ਪ੍ਰੋਗਰਾਮ ਲਈ ਪੂਰੀ ਦੁਨੀਆ ਤੋਂ ਸਿਰਫ 10 ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦਾ ਸੁਫ਼ਨਾ ਵਿਗਿਆਨੀ ਬਨਣਾ ਹੈ। ਜਯਾ ਨੇ ਇਸਦਾ ਸਿਹਰਾ ਮਾਤਾ ਮਨਜੀਤ ਕੌਰ, ਗੁਪਤਰਾਮ ਠਾਕੁਰ, ਰਾਵਮਾ ਪਾਠਸ਼ਾਲਾ ਦੇ ਪ੍ਰਿੰਸੀਪਲ ਰਹੇ ਰੂਪ ਸਿੰਘ ਠਾਕੁਰ, ਭੌਤਿਕ ਵਿਗਿਆਨ ਦੇ ਪ੍ਰੋਫੈਸਰ ਰਾਜ ਪਾਲ ਗੁਲੇਰੀਆ ਨੂੰ ਦਿੱਤਾ।