Axis Bank ਦਾ ਸਾਬਕਾ ਮਿਊਚੁਅਲ ਫੰਡ ਮੈਨੇਜਰ ਕਰਦਾ ਸੀ ਸ਼ੇਅਰ ਬਾਜ਼ਾਰ ’ਚ ਧੋਖਾਧੜੀ

Friday, Sep 13, 2024 - 12:15 PM (IST)

ਨਵੀਂ ਦਿੱਲੀ (ਇੰਟ) : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਐਕਸਿਸ ਮਿਊਚੁਅਲ ਫੰਡ ਦੇ ਸਾਬਕਾ ਮੁੱਖ ਕਾਰੋਬਾਰੀ ਅਤੇ ਫੰਡ ਮੈਨੇਜਰ ਵੀਰੇਸ਼ ਜੋਸ਼ੀ ਨੇ ਇਕ ਫਰੰਟ ਰਨਿੰਗ ‘ਘਪਲੇ’ ਤਹਿਤ ਦੁਬਈ ਵਿਚ ਟਰਮੀਨਲ ਰੱਖਣ ਵਾਲੇ ਬ੍ਰੋਕਰਾਂ ਕੋਲੋਂ ‘ਰਿਸ਼ਵਤ’ ਦੇ ਬਦਲੇ ਬਾਜ਼ਾਰ ਨਾਲ ਜੁੜੀ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ :      452 ਕੰਪਨੀਆਂ ਦਾ ਨਿਕਲ ਗਿਆ ਦਿਵਾਲਾ, ਸੰਕਟ 'ਚ ਘਿਰਦਾ ਜਾ ਰਿਹਾ ਅਮਰੀਕਾ

ਜ਼ਿਕਰਯੋਗ ਹੈ ਕਿ ਫਰੰਟ ਰਨਿੰਗ ਇਕ ਨਾਜਾਇਜ਼ ਤਰੀਕਾ ਹੈ, ਜਿਸ ਨਾਲ ਫੰਡ ਮੈਨੇਜਰ ਨੂੰ ਆਉਣ ਵਾਲੇ ਵੱਡੇ ਟਰੇਡ ਬਾਰੇ ਪਹਿਲਾਂ ਤੋਂ ਪਤਾ ਹੁੰਦਾ ਹੈ। ਉਹ ਇਸ ਆਧਾਰ ’ਤੇ ਪਹਿਲਾਂ ਆਰਡਰ ਦਿੰਦਾ ਹੈ ਅਤੇ ਭਾਰੀ ਮੁਨਾਫ਼ਾ ਕਮਾਉਂਦਾ ਹੈ। ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਐਕਸਿਸ ਮਿਊਚੁਅਲ ਫੰਡ ਦੇ ਸਬੰਧ ਵਿਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਇਕ ਜਾਂਚ ਦੌਰਾਨ 9 ਸਤੰਬਰ ਨੂੰ ਮੁੰਬਈ ਅਤੇ ਕੋਲਕਾਤਾ ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ।

ਇਸ ਵਿਚ ਕਿਹਾ ਗਿਆ, ‘‘ਪਾਊਂਡ, ਯੂਰੋ ਅਤੇ ਦਿਰਹਮ ਵਰਗੀਆਂ ਵਿਦੇਸ਼ੀ ਮੁਦਰਾਵਾਂ ਦੇ ਰੂਪ ਵਿਚ 12.96 ਲੱਖ ਰੁਪਏ ਦੀਆਂ ਚੱਲ ਜਾਇਦਾਦਾਂ, ਵਿਦੇਸ਼ਾਂ ਵਿਚ ਅਚੱਲ ਜਾਇਦਾਦਾਂ ਨਾਲ ਸਬੰਧਤ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼, ਵਿਦੇਸ਼ੀ ਬੈਂਕ ਖਾਤੇ ਅਤੇ ਡਿਜੀਟਲ ਯੰਤਰ ਜ਼ਬਤ ਕੀਤੇ ਗਏ ਹਨ।’’

ਇਹ ਵੀ ਪੜ੍ਹੋ :     ਪਾਬੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਹੋਈ ਚੀਨ ਦੇ ਖ਼ਤਰਨਾਕ ਲਸਣ ਦੀ ਗੈਰ- ਕਾਨੂੰਨੀ ਐਂਟਰੀ

2022 ’ਚ ਜੋਸ਼ੀ ’ਤੇ ਛਾਪਾ ਵੀ ਮਾਰਿਆ ਸੀ

ਆਮਦਨ ਟੈਕਸ ਵਿਭਾਗ ਨੇ ਅਗਸਤ, 2022 ’ਚ ਵੀ ਇਸੇ ਮਾਮਲੇ ’ਚ ਜੋਸ਼ੀ ’ਤੇ ਛਾਪਾ ਵੀ ਮਾਰਿਅਾ ਸੀ। ਈ. ਡੀ. ਦੀ ਕਾਰਵਾਈ ਭਾਰਤੀ ਸ਼ੇਅਰਾਂ ਅਤੇ ਐਕਸਚੇਂਜ ਬੋਰਡ (ਸੇਬੀ) ਵੱਲੋਂ ਪਾਸ ਕੀਤੇ ਗਏ ਇਕ ਅੰਤ੍ਰਿਮ ਹੁਕਮ ਨਾਲ ਸ਼ੁਰੂ ਹੋਈ ਸੀ। ਇਸ ਵਿਚ ਜੋਸ਼ੀ ਅਤੇ ਹੋਰਨਾਂ ਵਿਰੁੱਧ 30.56 ਕਰੋੜ ਰੁਪਏ ਦਾ ਗਲਤ ਮੁਨਾਫਾ ਕਮਾਉਣ ਲਈ ‘ਫਰੰਟ ਰਨਿੰਗ’ ਕਾਰੋਬਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ :     ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ

ਅਨੈਤਿਕ ਲਾਭ ਕਮਾਉਣ ਲਈ ਕੰਪਨੀ ਸੰਵੇਦਨਸ਼ੀਲ ਜਾਂ ਅਪ੍ਰਕਾਸ਼ਿਤ ਜਾਣਕਾਰੀ ਕਿਸੇ ਨਾਲ ਸਾਂਝੀ ਕਰਨ ਨੂੰ ‘ਫਰੰਟ ਰਨਿੰਗ’ ਕਾਰੋਬਾਰ ਅਖਵਾਉਂਦਾ ਹੈ।

ਨਿਵੇਸ਼ਕਾਂ ਨੂੰ ਹੁੰਦਾ ਹੈ ਨੁਕਸਾਨ

ਈ. ਡੀ. ਅਨੁਸਾਰ ਇਸ ਨੂੰ ਅਨੈਤਿਕ ਅਤੇ ਨਾਜਾਇਜ਼ ਮੰਨਿਆ ਜਾਂਦਾ ਹੈ, ਕਿਉਂਕਿ ਇਹ ਬਾਜ਼ਾਰ ਨੂੰ ਕੰਮਜ਼ੋਰ ਕਰਦਾ ਹੈ ਅਤੇ ਦੂਜੇ ਨਿਵੇਸ਼ਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਈ. ਡੀ. ਅਨੁਸਾਰ ਜੋਸ਼ੀ ਕਥਿਤ ਤੌਰ ’ਤੇ ਦੁਬਈ ਵਿਚ ਟਰਮੀਨਲ ਰੱਖਣ ਵਾਲੇ ਬ੍ਰੋਕਰ ਤੋਂ ਰਿਸ਼ਵਤ ਦੇ ਬਦਲੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ, ਜੋ ਉਸਦੇ ਨਿਰਦੇਸ਼ਾਂ ’ਤੇ ਵਪਾਰ ਨੂੰ ਅੰਜ਼ਾਮ ਦੇ ਸਕਦੇ ਸਨ।

ਇਹ ਵੀ ਪੜ੍ਹੋ :      ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News