ਸ਼ਰਾਬ ਦੇ ਨਸ਼ੇ ''ਚ ਅੰਨ੍ਹਾ ਹੋਇਆ ਨੌਜਵਾਨ, ਆਪਣੇ ਹੀ ਛੋਟੇ ਭਰਾ ਨੂੰ ਉਤਾਰ''ਤਾ ਵੱਡਾ ਫ਼ੈਸਲਾ
Thursday, Apr 24, 2025 - 03:21 PM (IST)

ਨੈਸ਼ਨਲ ਡੈਸਕ- ਦੱਖਣੀ ਸੂਬੇ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਰਾਬ ਦੀ ਦੁਕਾਨ 'ਤੇ ਹੋਏ ਝਗੜੇ 'ਚ ਸ਼ਰਾਬ ਦੇ ਨਸ਼ੇ 'ਚ ਇਕ ਨੌਜਵਾਨ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਆਨੰਦਪੁਰਮ ਵਾਸੀ ਯਦੂ ਕ੍ਰਿਸ਼ਨਨ ਦੇ ਰੂਪ 'ਚ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਕਰੀਬ 7 ਵਜੇ ਆਨੰਦਪੁਰਮ ਸਥਿਤ ਇਕ ਤਾੜੀ (ਸ਼ਰਾਬ) ਦੀ ਦੁਕਾਨ 'ਤੇ 2 ਭਰਾ ਨਸ਼ੇ ਦੀ ਹਾਲਤ 'ਚ ਇਕ ਦੂਜੇ ਨਾਲ ਝਗੜਾ ਕਰਨ ਲੱਗ ਪਏ। ਇਹ ਝਗੜਾ ਇੰਨਾ ਵਧ ਗਿਆ ਕਿ ਵੱਡੇ ਭਰਾ ਨੇ ਛੋਟੇ ਭਰਾ ਦੇ ਸਿਰ 'ਤੇ ਕਿਸੇ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਅੱਤਵਾਦ ਮਗਰੋਂ 'ਜੰਨਤ' ’ਚ ਛਾਇਆ ਸੰਨਾਟਾ, ਦੇਸ਼ ਭਰ ਤੋਂ ਆ ਰਹੀਆਂ ਬੁਕਿੰਗ ਰੱਦ ਕਰਨ ਦੀਆਂ Requests
ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ, ਜਿਸਦੀ ਪਛਾਣ ਯਦੂ ਕ੍ਰਿਸ਼ਨਨ (29) ਵਜੋਂ ਹੋਈ ਹੈ, ਜਦਕਿ ਉਸ ਦੇ ਵੱਡੇ ਭਰਾ ਦੀ ਪਛਾਣ ਵਿਸ਼ਣੂ (32) ਵਜੋਂ ਹੋਈ ਹੈ, ਜੋ ਕਿ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਮਗਰੋਂ ਭਾਰਤ ਦੀ ਪਾਕਿਸਤਾਨ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e