ਪ੍ਰਿਅੰਕ ਖੜਗੇ ਨੂੰ ਧਮਕੀ ਦੇਣ ਦਾ ਮੁਲਜ਼ਮ ਗ੍ਰਿਫਤਾਰ

Thursday, Oct 16, 2025 - 08:22 PM (IST)

ਪ੍ਰਿਅੰਕ ਖੜਗੇ ਨੂੰ ਧਮਕੀ ਦੇਣ ਦਾ ਮੁਲਜ਼ਮ ਗ੍ਰਿਫਤਾਰ

ਬੈਂਗਲੁਰੂ- ਬੈਂਗਲੁਰੂ ਪੁਲਸ ਨੇ ਮਹਾਰਾਸ਼ਟਰ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਕਰਨਾਟਕ ਦੇ ਮੰਤਰੀ ਪ੍ਰਿਅੰਕ ਖੜਗੇ ਨੂੰ ਫੋਨ ਕਰ ਕੇ ਧਮਕੀ ਦਿੱਤੀ ਸੀ ਅਤੇ ਜਨਤਕ ਥਾਵਾਂ ’ਤੇ ਆਰ. ਐੱਸ. ਐੱਸ. ਦੀਆਂ ਸਰਗਰਮੀਆਂ ਨੂੰ ਰੋਕਣ ਲਈ ਮੁੱਖ ਮੰਤਰੀ ਸਿੱਧਰਮਈਆ ਨੂੰ ਪੱਤਰ ਲਿਖਣ ਨੂੰ ਲੈ ਕੇ ਉਨ੍ਹਾਂ ਖਿਲਾਫ ਅਸ਼ੋਭਨੀਕ ਟਿੱਪਣੀਆਂ ਕੀਤੀਆਂ। ਮੁਲਜ਼ਮ ਨੇ ਜਦੋਂ ਖੜਗੇ ਨੂੰ ਫੋਨ ਕੀਤਾ ਸੀ ਤਾਂ ਮੰਤਰੀ ਨੇ ਇਸ ਗੱਲਬਾਤ ਨੂੰ ਰਿਕਾਰਡ ਕਰ ਲਿਆ ਸੀ।

ਉਸ ਤੋਂ ਬਾਅਦ ਸਦਾਸ਼ਿਵਨਗਰ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ। ‘ਬੈਂਗਲੁਰੂ ਸੈਂਟਰਲ ਡਿਵੀਜ਼ਨ’ ਅਤੇ ਕਲਬੁਰਗੀ ਪੁਲਸ ਦੇ ਸਾਂਝੇ ਆਪ੍ਰੇਸ਼ਨ ’ਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਧਨੇਸ਼ ਨਰੋਨੇ ਉਰਫ ​​ਦਾਨੱਪਾ ਨਰੋਨੇ ਵਜੋਂ ਹੋਈ ਹੈ, ਜੋ ਮਹਾਰਾਸ਼ਟਰ ਦੇ ਸੋਲਾਪੁਰ ਦਾ ਰਹਿਣ ਵਾਲਾ ਹੈ।


author

Rakesh

Content Editor

Related News