ਲਾਕਡਾਊਨ ਦੇ ਬਾਵਜੂਦ ਘਰੋਂ ਬਾਹਰ ਨਿਕਲੇ ਵਿਅਕਤੀ ਨੂੰ ਉਸ ਦੇ ਭਰਾ ਨੇ ਦਿੱਤਾ ਮਾਰ

3/26/2020 8:18:07 PM

ਮੁੰਬਈ- ਕੋਵਿਡ-19 ਕਾਰਣ ਦੇਸ਼ ’ਚ ਜਾਰੀ ਲਾਕਡਾਊਨ ਦੌਰਾਨ ਘਰ ਤੋਂ ਬਾਹਰ ਨਿਕਲਣ ਲਈ ਮੁੰਬਈ ਦੇ ਪੱਛਮੀ ਕਸਬੇ ਕਾਂਦੀਵਲੀ ’ਚ ਆਪਣੇ ਛੋਟੇ ਭਰਾ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦੇ ਦੋਸ਼ ’ਚ 28 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਘਰ ਤੋਂ ਬਾਹਰ ਜਾਂਦਾ ਸੀ। ਇਸ ਦੌਰਾਨ ਉਸ ਦੇ ਵੱਡੇ ਭਰਾ ਅਤੇ ਭਰਜਾਈ ਨੇ ਉਸ ਨੂੰ ਰੋਕਿਆ ਅਤੇ ਉਨ੍ਹਾਂ ’ਚ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਮੁਲਜ਼ਮ ਨੇ ਆਪਣੇ ਛੋਟੇ ਭਰਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh