ਉਡਾਣ ਦੌਰਾਨ ਵਿਅਕਤੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

Friday, Sep 22, 2023 - 04:36 PM (IST)

ਉਡਾਣ ਦੌਰਾਨ ਵਿਅਕਤੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

ਅਗਰਤਲਾ (ਭਾਸ਼ਾ)- ਗੁਹਾਟੀ-ਅਗਰਤਲਾ ਇੰਡੀਗੋ ਜਹਾਜ਼ ਦੇ ਯਾਤਰੀਆਂ 'ਚ ਉਸ ਸਮੇਂ ਡਰ ਪੈਦਾ ਹੋ ਗਿਆ, ਜਦੋਂ ਇਕ ਯਾਤਰੀ ਨੇ ਉਡਾਣ ਦੌਰਾਨ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਭਾਰਤੀ ਹਵਾਈ ਅੱਡਾ ਅਥਾਰਟੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਵਿਅਕਤੀ ਦੀ ਪਛਾਣ ਪੱਛਮੀ ਤ੍ਰਿਪੁਰਾ ਦੇ ਜਿਰਾਨੀਆ ਵਾਸੀ ਬਿਸਵਜੀਤ ਦੇਬਥ (41) ਵਜੋਂ ਹੋਈ। ਉਸ ਨੂੰ ਜਹਾਜ਼ ਉਤਰਨ ਦੇ ਤੁਰੰਤ ਬਾਅਦ ਹਿਰਾਸਤ 'ਚ ਲੈ ਲਿਆ ਗਿਆ।

ਇਹ ਵੀ ਪੜ੍ਹੋ : ਇਸ ਵਾਰ ਨਹੀਂ ਚੱਲਣਗੇ ਪਟਾਕੇ, ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਅਧਿਕਾਰੀ ਨੇ ਦੱਸਿਆ,''ਵੀਰਵਾਰ ਦੁਪਹਿਰ ਕਰੀਬ ਇਕ ਵਜੇ ਇਕ ਯਾਤਰੀ ਗਲਤ ਰਵੱਈਆ ਕਰਨ ਲੱਗਾ। ਉਹ ਨਸ਼ੇ 'ਚ ਸੀ। ਉਸ ਨੇ ਵਿਚ ਹਵਾ 'ਚ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹੋਰ ਯਾਤਰੀਆਂ ਨੇ ਉਸ ਨੂੰ ਤੁਰੰਤ ਰੋਕਿਆ। ਜਹਾਜ਼ ਅਗਰਤਲਾ 'ਚ ਸੁਰੱਖਿਅਤ ਉਤਰਿਆ।'' ਉਨ੍ਹਾਂ ਕਿਹਾ ਕਿ ਘਟਨਾ ਉਸ ਸਮੇਂ ਹੋਈ ਜਦੋਂ ਜਹਾਜ਼ ਇੱਥੇ ਮਹਾਰਾਜਾ ਬੀਰ ਵਿਕਰਮ ਹਵਾਈ ਅੱਡੇ ਦੀ ਹਵਾਈ ਪੱਟੀ ਤੋਂ 15 ਮੀਲ ਦੂਰ ਉਡਾਣ ਭਰ ਰਿਹਾ ਸੀ। ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਕਾਨੂੰਨ ਵਿਵਸਥਾ ਜੋਤਿਸ਼ਮਾਨ ਦਾਸ ਚੌਧਰੀ ਨੇ ਕਿਹਾ ਕਿ ਹੋਰ ਲੋਕਾਂ ਦਾ ਜੀਵਨ ਖ਼ਤਰੇ 'ਚ ਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਯਾਤਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਿਰਾਸਤ 'ਚ ਲਏ ਗਏ ਯਾਤਰੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News