''ਪੂਜਾ'' ਦੇ ਬਹਾਨੇ ਲੈ ਗਿਆ ਆਸ਼ਰਮ, ਔਰਤ ਨੂੰ 3 ਦਿਨਾਂ ਤੱਕ ਕਮਰੇ ''ਚ ਰੱਖਿਆ ਬੰਦ ਤੇ ਕੀਤੀ ਗੰਦੀ ਕਰਤੂਤ
Thursday, May 29, 2025 - 10:48 AM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੀ ਇਕ ਔਰਤ ਨੂੰ ਅਗਵਾ ਕਰ ਕੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਲਿਜਾ ਕੇ 3 ਦਿਨਾਂ ਤੱਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਮੁਲਜ਼ਮ ਹਾਲੇ ਫਰਾਰ ਹੈ।
ਔਰਤ ਮੁਤਾਬਕ ਉਸ ਦੇ ਮੁਹੱਲੇ ਦਾ ਇਕ ਨੌਜਵਾਨ ਉਸ ਨੂੰ ਪੂਜਾ ਦੇ ਬਹਾਨੇ ਵਰਗਲਾ ਕੇ ਝਾਂਸੀ ਅਤੇ ਆਗਰਾ ਰਾਹੀਂ ਮਥੁਰਾ ਲੈ ਗਿਆ। ਮਥੁਰਾ ਦੇ ਇਕ ਆਸ਼ਰਮ ਵਿਚ 3 ਦਿਨਾਂ ਤੱਕ ਉਸ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਹ ਵੀ ਪੜ੍ਹੋ- ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ ਸਕੋਗੇ ਸਫ਼ਰ ! ਜਲਦ ਆ ਰਹੀ ਇਹ ਸਸਤੀ ਸਕੀਮ
ਪੀੜਤਾ ਨੇ ਦੱਸਿਆ ਕਿ ਵਿਰੋਧ ਦੇ ਬਾਵਜੂਦ ਮੁਲਜ਼ਮ ਨੇ ਉਸ ਦੀ ਇਕ ਨਹੀਂ ਸੁਣੀ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਝਾਂਸੀ ਵਿਚ ਲਿਆ ਕੇ ਮੈਡੀਕਲ ਕਾਲਜ ਨੇੜੇ ਇਕ ਕਮਰੇ ਵਿਚ ਵੀ ਕੁਝ ਦਿਨ ਰੱਖਿਆ ਅਤੇ ਫਿਰ ਯੂ.ਪੀ. ਦੇ ਉਨਾਵ ਕਸਬੇ ਵਿਚ ਛੱਡ ਕੇ ਫਰਾਰ ਹੋ ਗਿਆ। ਪੀੜਤਾ ਨੇ ਉਨਾਵ ਥਾਣੇ ਪਹੁੰਚ ਕੇ ਪੁਲਸ ਨੂੰ ਸਾਰੀ ਆਪਬੀਤੀ ਸੁਣਾਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e