ਗਰਦਨ ''ਚ ਧੱਸੇ ਚਾਕੂ ਨਾਲ ਖ਼ੁਦ ਮੋਟਰਸਾਈਕਲ ਚਲਾ ਕੇ ਹਸਪਤਾਲ ਪਹੁੰਚਿਆ ਸ਼ਖ਼ਸ

Tuesday, Jun 06, 2023 - 04:35 PM (IST)

ਗਰਦਨ ''ਚ ਧੱਸੇ ਚਾਕੂ ਨਾਲ ਖ਼ੁਦ ਮੋਟਰਸਾਈਕਲ ਚਲਾ ਕੇ ਹਸਪਤਾਲ ਪਹੁੰਚਿਆ ਸ਼ਖ਼ਸ

ਮੁੰਬਈ- ਮਹਾਰਾਸ਼ਟਰ ਦੇ ਨਵੀਂ ਮੁੰਬਈ ਇਲਾਕੇ 'ਚ ਇਕ ਛੋਟੇ ਭਰਾ ਨੇ ਆਪਣੇ 32 ਸਾਲਾ ਵੱਡੇ ਭਰਾ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਗਰਦਨ 'ਚ ਧੱਸੇ ਚਾਕੂ ਨਾਲ ਵੱਡਾ ਭਰਾ ਖ਼ੁਦ ਮੋਟਰਸਾਈਕਲ ਭਜਾ ਕੇ ਹਸਪਤਾਲ ਪਹੁੰਚਾਇਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਪੀੜਤ ਕਾਰੋਬਾਰੀ ਤੇਜਸ ਪਾਟਿਲ ਹਮਲੇ 'ਚ ਵਾਲ-ਵਾਲ ਬਚ ਗਿਆ। ਗ਼ਨੀਮਤ ਇਹ ਰਹੀ ਕਿ ਚਾਕੂ ਉਸ ਦੀਆਂ ਨਸਾਂ 'ਚ ਨਹੀਂ ਲੱਗਾ।

ਪੁਲਸ ਅਧਿਕਾਰੀ ਨੇ ਦੱਸਿਆ ਕਿ 3 ਜੂਨ ਨੂੰ ਤੇਜਸ, ਸਨਪਾਡਾ ਖੇਤਰ ਦੇ ਸੈਕਟਰ-5 ਸਥਿਤ ਆਪਣੇ ਘਰ 'ਚ ਸੌਂ ਰਿਹਾ ਸੀ, ਜਦੋਂ ਉਸ ਦਾ ਛੋਟਾ ਭਰਾ ਮੋਨੀਸ਼ (30) ਨੇ ਉਸ ਦੀ ਗਰਦਨ 'ਤੇ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਦਰਦ ਅਤੇ ਖੂਨ ਵਹਿਣ ਦੇ ਬਾਵਜੂਦ ਤੇਜਸ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਲਗਭਗ ਇਕ ਕਿਲੋਮੀਟਰ ਦੂਰ ਹਸਪਤਾਲ ਪਹੁੰਚ ਗਿਆ। ਡਾਕਟਰਾਂ ਨੇ ਚਾਕੂ ਨੂੰ ਕੱਢਣ ਲਈ ਇਕ ਆਪ੍ਰੇਸ਼ਨ ਕੀਤਾ।

ਡਾਕਟਰਾਂ ਮੁਤਾਬਕ ਤੇਜਸ ਹਮਲੇ 'ਚ ਵਾਲ-ਵਾਲ ਬਚ ਗਿਆ ਕਿਉਂਕਿ ਚਾਕੂ ਨਾਲ ਉਸ ਦੀਆਂ ਨਸਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀ  ਮੁਤਾਬਕ ਪੁਲਸ ਨੇ ਮੋਨੀਸ਼ ਅਤੇ ਉਸ ਦੇ ਇਕ ਦੋਸਤ ਦੇ ਖਿਲਾਫ਼ IPC ਦੀ ਧਾਰਾ-307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਹੈ। ਵਾਰਦਾਤ ਸਮੇਂ ਮੋਨੀਸ਼ ਦਾ ਦੋਸਤ ਉਸ ਦੇ ਨਾਲ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ।


author

Tanu

Content Editor

Related News