ਅਜ਼ਬ-ਗਜ਼ਬ : ਪ੍ਰੇਮੀ ਨਾਲ ਦੌੜ ਗਈ ਪਤਨੀ, ਪਤੀ ਨੇ ਪ੍ਰੇਮੀ ਦੀ ਪਤਨੀ ਨਾਲ ਕਰ ਲਿਆ ਵਿਆਹ

Friday, Mar 03, 2023 - 05:34 PM (IST)

ਅਜ਼ਬ-ਗਜ਼ਬ : ਪ੍ਰੇਮੀ ਨਾਲ ਦੌੜ ਗਈ ਪਤਨੀ, ਪਤੀ ਨੇ ਪ੍ਰੇਮੀ ਦੀ ਪਤਨੀ ਨਾਲ ਕਰ ਲਿਆ ਵਿਆਹ

ਪਟਨਾ (ਵਾਰਤਾ)- ਬਿਹਾਰ ਦੇ ਖਗੜੀਆ ਜ਼ਿਲ੍ਹੇ 'ਚ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ ਵਿਆਹੁਤਾ ਔਰਤ ਆਪਣੇ ਪ੍ਰੇਮੀ ਨਾਲ ਦੌੜ ਗਈ। ਇਸ ਦੇ ਇਕ ਸਾਲ ਬਾਅਦ ਔਰਤ ਦੇ ਪਤੀ ਨੇ ਉਸ ਦੇ ਪ੍ਰੇਮੀ ਦੀ ਪਤਨੀ ਨਾਲ ਵਿਆਹ ਕਰ ਲਿਆ। ਸੂਤਰਾਂ ਅਨੁਸਾਰ ਮੁਕੇਸ਼ ਸਿੰਘ ਫਰਵਰੀ 2022 ਨੂੰ ਨੀਰਜ ਸਿੰਘ ਦੀ ਪਤਨੀ ਰੂਬੀ ਦੇਵੀ ਨਾਲ ਸੰਬੰਧ 'ਚ ਆ ਗਿਆ ਅਤੇ ਉਸ ਨਾਲ ਦੌੜ ਗਿਆ। ਉਹ ਆਪਣੇ 2 ਪੁੱਤਾਂ ਅਤੇ ਰੂਬੀ ਦੇਵੀ ਦੀ ਕੁੜੀ ਨੂੰ ਵੀ ਨਾਲ ਲੈ ਗਿਆ ਸੀ।

ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਹਰਿਆਣਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 8 ਯਾਤਰੀਆਂ ਦੀ ਮੌਤ

ਘਟਨਾ ਤੋਂ ਬਾਅਦ ਨੀਰਜ ਨੇ ਮੁਕੇਸ਼ ਦੀ ਪਤਨੀ ਨਾਲ ਸਪੰਰਕ ਕੀਤਾ, ਜਿਸ ਨਾਮ ਵੀ ਰੂਬੀ ਦੇਵੀ ਹੈ। ਨਰੀਜ ਅਤੇ ਰੂਬੀ ਇਕ-ਦੂਜੇ ਦੇ ਸੰਪਰਕ 'ਚ ਰਹੇ ਅਤੇ 11 ਫਰਵਰੀ 2023 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਨੇ 18 ਫਰਵਰੀ ਨੂੰ ਇਕ ਅਦਾਲਤ 'ਚ ਆਪਣਾ ਵਿਆਹ ਵੀ ਰਜਿਸਟਰਡ ਕਰਵਾਇਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News