ਪਤਨੀ ਅਤੇ 2 ਸਾਲ ਦੀ ਧੀ ਦੇ ਕਤਲ ਮਗਰੋਂ ਸ਼ਖਸ ਨੇ ਕੀਤੀ ਖ਼ੁਦਕੁਸ਼ੀ

Saturday, Jul 25, 2020 - 01:56 PM (IST)

ਪਤਨੀ ਅਤੇ 2 ਸਾਲ ਦੀ ਧੀ ਦੇ ਕਤਲ ਮਗਰੋਂ ਸ਼ਖਸ ਨੇ ਕੀਤੀ ਖ਼ੁਦਕੁਸ਼ੀ

ਧਾਰਵਾੜ (ਵਾਰਤਾ)— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਹਲਾਤਾਂ 'ਚ ਨੌਕਰੀ ਜਾਣ ਦੇ ਡਰ ਤੋਂ ਸ਼ਨੀਵਾਰ ਯਾਨੀ ਕਿ ਅੱਜ ਇਕ ਵਿਅਕਤੀ ਨੇ ਪਤਨੀ ਅਤੇ 2 ਸਾਲ ਦੀ ਮਾਸੂਮ ਧੀ ਦਾ ਕਤਲ ਕਰ ਦਿੱਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਇਹ ਘਨਟਾ ਕਰਨਾਟਕ ਦੇ ਧਾਰਵਾੜ 'ਚ ਜਿੱਥੇ ਵਿਅਕਤੀ ਨੇ ਪਹਿਲਾਂ ਪਤਨੀ ਅਤੇ ਧੀ ਨੂੰ ਜ਼ਹਿਰ ਖੁਆ ਕੇ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਖ਼ੁਦ ਵੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। 

ਪੁਲਸ ਮੁਤਾਬਕ ਮ੍ਰਿਤਕ ਦੀ ਪਹਿਚਾਣ ਮੌਨੇਸ਼ (36), ਪਤਨੀ ਅਰਪਿਤਾ (28) ਅਤੇ 2 ਸਾਲ ਦੀ ਧੀ ਸੁਕ੍ਰਿਤੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੱਸਿਆ ਕਿ ਮੌਨੇਸ਼ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ਅਤੇ ਉਸ ਨੂੰ ਇਹ ਡਰ ਸੀ ਕਿ ਉਸ ਦੇ ਕੰਪਨੀ ਮੈਨਜਮੈਂਟ ਨੇ ਕੋਰੋਨਾ ਕਾਰਨ ਲਾਗੂ ਤਾਲਾਬੰਦੀ ਦੌਰਾਨ 40 ਤੋਂ ਵੱਧ ਕਾਮਿਆਂ ਨੂੰ ਕੱਢਣ ਦਾ ਫੈਸਲਾ ਲਿਆ, ਜਿਸ 'ਚ ਉਹ ਨੌਕਰੀ ਤੋਂ ਹੱਥ ਧੋ ਸਕਦਾ ਸੀ। ਧਾਰਵਾੜ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।  

ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਕਾਰਨ ਵੱਡੀ ਗਿਣਤੀ 'ਚ ਲੋਕ ਤਣਾਅਗ੍ਰਸਤ ਹੋ ਰਹੇ ਹਨ, ਕਿਉਂਕਿ ਬੇਰੋਜ਼ਗਾਰੀ ਵੱਧ ਰਹੀ ਹੈ। ਤਾਲਾਬੰਦੀ ਅਤੇ ਕੋਰੋਨਾ ਨੇ ਹਰ ਕਿਸੇ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ ਅਤੇ ਜ਼ਿਆਦਾਤਰ ਨੌਜਵਾਨ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਬਣ ਰਹੇ ਹਨ, ਜਿਸ ਕਾਰਨ ਉਹ ਖ਼ੁਦਕੁਸ਼ੀ ਜਿਹੇ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਨ।


author

Tanu

Content Editor

Related News