ਖੂਨ ਨਾਲ ਲਿਬੜਿਆ ਚਾਕੂ ਲੈ ਕੇ ਸ਼ਖਸ ਪੁੱਜਾ ਥਾਣੇ, ਬੋਲਿਆ- ''ਲੜਾਈ ਕਰਦੀ ਸੀ ਪਤਨੀ ਕਤਲ ਕਰ ਦਿੱਤਾ''

Sunday, Aug 01, 2021 - 11:45 AM (IST)

ਖੂਨ ਨਾਲ ਲਿਬੜਿਆ ਚਾਕੂ ਲੈ ਕੇ ਸ਼ਖਸ ਪੁੱਜਾ ਥਾਣੇ, ਬੋਲਿਆ- ''ਲੜਾਈ ਕਰਦੀ ਸੀ ਪਤਨੀ ਕਤਲ ਕਰ ਦਿੱਤਾ''

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੰਗੋਲਪੁਰੀ ਇਲਾਕੇ ’ਚ ਸ਼ਨੀਵਾਰ ਸਵੇਰੇ 45 ਸਾਲ ਦੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਚਾਕੂ ਮਾਰ ਕੇ ਆਪਣੀ ਪਤਨੀ ਸ਼ਬਾਨਾ ਦਾ ਕਤਲ ਕਰ ਦਿੱਤਾ ਅਤੇ ਖੂਨ ਨਾਲ ਲਿਬੜਿਆ ਚਾਕੂ ਲੈ ਕੇ ਪੁਲਸ ਥਾਣੇ ਪਹੁੰਚ ਗਿਆ। ਪੁਲਸ ਥਾਣੇ ਵਿਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਸੂਤਰਾਂ ਮੁਤਾਬਕ 40 ਸਾਲਾ ਸ਼ਬਾਨਾ ਨੂੰ ਗੁਆਂਢੀ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਪੁਲਸ ਮੁਤਾਬਕ ਸ਼ਬਾਨਾ ਦੀ ਆਪਣੇ ਪਤੀ ਸਮੀਰ ਨਾਲ ਉਸ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ। ਸ਼ਨੀਵਾਰ ਸਵੇਰੇ 7 ਵਜ ਕੇ 47 ਮਿੰਟ ’ਤੇ ਪੁਲਸ ਨੂੰ ਪੀ.ਸੀ.ਆਰ. ’ਤੇ ਕਤਲ ਸਬੰਧੀ ਫੋਨ ਆਇਆ। ਇਸ ਦੌਰਾਨ ਹੀ ਸਮੀਰ ਖੂਨ ਨਾਲ ਲਿਬੜਿਆ ਚਾਕੂ ਲੈ ਕੇ ਮੰਗੋਲਪੁਰੀ ਪੁਲਸ ਥਾਣੇ ਪਹੁੰਚ ਗਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਦਾ ਕਤਲ ਕਰ ਕੇ ਆਇਆ ਹੈ। ਸਮੀਰ ਦੇ 21 ਅਤੇ 17 ਸਾਲ ਦੇ ਦੋ ਬੱਚੇ ਹਨ। ਉਸ ਦੇ ਇਕ ਬੱਚੇ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਸਮੀਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਓਧਰ ਪੁਲਸ ਅਧਿਕਾਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਮੀਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਸ਼ਰਾਬ ਪੀਣ ਦੀ ਉਸ ਦੀ ਆਦਤ ਅਤੇ ਕੋਈ ਨੌਕਰੀ ਨਾ ਕਰਨ ਦੀ ਗੱਲ 'ਤੇ ਉਸ ਨਾਲ ਲੜਾਈ ਕਰਦੀ ਸੀ। ਪਿਛਲੇ ਇਕ ਮਹੀਨੇ ਤੋਂ ਉਹ ਉਸ ਨੂੰ ਅੰਦਰ ਵਿਚ ਨਹੀਂ ਆਉਣ ਦੇ ਰਹੀ ਸੀ, ਇਸ ਕਾਰਨ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ। 


author

Tanu

Content Editor

Related News