ਤੜਕੇ 4 ਵਜੇ ਉੱਠ ਸੁੱਤੀ ਪਈ ਘਰਵਾਲੀ ਦੀ ਕਹੀ ਨਾਲ ਲਾਹ ਸੁੱਟੀ ਧੌਣ, ਮਗਰੋਂ ਆਪੇ ਫ਼ੋਨ ਕਰ ਪੁਲਸ ਨੂੰ...

Sunday, Jun 08, 2025 - 10:13 AM (IST)

ਤੜਕੇ 4 ਵਜੇ ਉੱਠ ਸੁੱਤੀ ਪਈ ਘਰਵਾਲੀ ਦੀ ਕਹੀ ਨਾਲ ਲਾਹ ਸੁੱਟੀ ਧੌਣ, ਮਗਰੋਂ ਆਪੇ ਫ਼ੋਨ ਕਰ ਪੁਲਸ ਨੂੰ...

ਨੈਸ਼ਨਲ ਡੈਸਕ- ਬੀਤੇ ਦਿਨ ਜਿੱਥੇ ਦੁਨੀਆ ਭਰ 'ਚ ਈਦ ਦਾ ਤਿਉਹਾਰ ਮਨਾਇਆ ਗਿਆ, ਉੱਥੇ ਹੀ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਨੀਵਾਰ ਸਵੇਰੇ ਰਾਮਪੁਰਾ ਢਿਲੋਂ ਪਿੰਡ ਦੇ ਰਹਿਣ ਵਾਲੇ ਰੋਹਤਾਸ਼ ਨੇ ਆਪਣੀ ਪਤਨੀ ਮਾਇਆ ਦੇਵੀ (35) ਦਾ ਕਹੀ ਨਾਲ ਧੌਣ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਫ਼ੋਨ ਕਰ ਕੇ ਕਿਹਾ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ, ਆ ਕੇ ਵੇਖ ਲਓ, ਲਾਸ਼ ਘਰ ’ਚ ਪਈ ਹੈ।

ਜਿਵੇਂ ਹੀ ਪੁਲਸ ਮੌਕੇ ’ਤੇ ਪਹੁੰਚੀ, ਉਸ ਨੂੰ ਔਰਤ ਦੀ ਲਾਸ਼ ਵਿਹੜੇ ’ਚ ਇਕ ਮੰਜੇ 'ਤੇ ਪਈ ਮਿਲੀ। ਉਸ ਦੀ ਧੌਣ ਧੜ ਤੋਂ ਵੱਖ ਸੀ ਤੇ ਮੁਲਜ਼ਮ ਰੋਹਤਾਸ਼ ਨੇੜੇ ਹੀ ਬੈਠਾ ਸੀ। ਜਦੋਂ ਪੁਲਸ ਨੇ ਪੁੱਛਿਆ ਕਿ ਉਸ ਨੇ ਪਤਨੀ ਦਾ ਕਤਲ ਕਿਉਂ ਕੀਤਾ ਤਾਂ ਉਹ ਚੁੱਪ ਰਿਹਾ।

ਇਹ ਵੀ ਪੜ੍ਹੋ- 'ਮਾਸੂਮ' ਜਿਹੀ ਬੀਬੀ ਕਰ ਗਈ ਵੱਡਾ ਕਾਂਡ ; ਲੋਕਾਂ ਦੇ ਪੈਸੇ ਕਢਵਾ ਕੇ ਮਾਰਕੀਟ 'ਚ ਕੀਤੇ Invest, ਜਦੋਂ ਉਹ ਵੀ ਡੁੱਬੇ ਤਾਂ...

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇਹ ਕਤਲ ਕਿਵੇਂ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਜ਼ੋਰ ਨਾਲ ਕਹੀ ਨਾਲ ਵਾਰ ਕੀਤਾ। ਧੌਣ ਇੱਕੋ ਵਾਰ ਨਾਲ ਸਰੀਰ ਤੋਂ ਵੱਖ ਹੋ ਗਈ। ਪੁੱਛਗਿੱਛ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਰੋਹਤਾਸ਼ ਨਾਥੂਸਰੀ ਚੋਪਟਾਹ ਇਲਾਕੇ ’ਚ ਕ੍ਰੱਸ਼ਰ ਤੇ ਬੱਜਰੀ ਦੀ ਦੁਕਾਨ ’ਚ ਮਜ਼ਦੂਰ ਵਜੋਂ ਕੰਮ ਕਰਦਾ ਹੈ। ਸ਼ਨੀਵਾਰ ਰਾਤ ਨੂੰ ਦੋਵੇਂ ਖੁਦ ਘਰ ਦੇ ਵਿਹੜੇ ’ਚ ਤੇ ਦੋਵੇਂ ਪੁੱਤਰ ਘਰ ਦੀ ਛੱਤ ’ਤੇ ਸੁੱਤੇ ਹੋਏ ਸਨ । ਪੁਲਸ ਅਨੁਸਾਰ ਉਸ ਨੇ ਸ਼ਨੀਵਾਰ ਤੜਕੇ 4 ਵਜੇ ਇਹ ਕਤਲ ਕੀਤਾ।

ਇਹ ਵੀ ਪੜ੍ਹੋ- 'ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਦਾ ਨਹੀਂ ਰਿਹਾ ਨੂਰ ਖ਼ਾਨ ਏਅਰਬੇਸ, ਅਮਰੀਕੀ ਫ਼ੌਜ ਨੇ ਕੀਤਾ ਕਬਜ਼ਾ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News