11 ਦਿਨਾਂ ਬਾਅਦ ਫੜਿਆ ਗਿਆ ਸ਼੍ਰੀਨਗਰ ''ਚ 4 ਸਾਲਾ ਬੱਚੀ ਨੂੰ ਸ਼ਿਕਾਰ ਬਣਾਉਣ ਵਾਲਾ ਤੇਂਦੁਆ

Thursday, Jun 17, 2021 - 11:04 AM (IST)

11 ਦਿਨਾਂ ਬਾਅਦ ਫੜਿਆ ਗਿਆ ਸ਼੍ਰੀਨਗਰ ''ਚ 4 ਸਾਲਾ ਬੱਚੀ ਨੂੰ ਸ਼ਿਕਾਰ ਬਣਾਉਣ ਵਾਲਾ ਤੇਂਦੁਆ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ 'ਚ 4 ਸਾਲਾ ਬੱਚੀ ਨੂੰ ਸ਼ਿਕਾਰ ਬਣਾਉਣ ਵਾਲੇ ਆਦਮਖੋਰ ਤੇਂਦੁਏ ਨੂੰ 11 ਦਿਨਾਂ ਦੀ ਕੋਸ਼ਿਸ਼ਾਂ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਫੜ ਲਿਆ। ਤੇਂਦੁਆ ਬੱਚੀ ਨੂੰ ਉਸ ਦੇ ਘਰ ਦੇ ਬਗੀਚੇ 'ਚੋਂ ਚੁੱਕ ਕੇ ਲੈ ਗਿਆ ਸੀ ਅਤੇ ਉਸ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ।

ਇਹ ਵੀ ਪੜ੍ਹੋ : ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ, ਸ਼ਰਧਾਲੂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਤੇਂਦੁਏ ਨੂੰ ਫੜਨ ਲਈ ਸ਼ਨੀਵਾਰ ਨੂੰ ਹੀ ਜਾਲ ਵਿਛਾ ਦਿੱਤਾ ਗਿਆ ਸੀ। ਮੰਗਲਵਾਰ ਨੂੰ ਮੱਧ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ 'ਚ ਡੀ.ਸੀ. ਦਫ਼ਤਰ ਕੰਪਲੈਕਸ ਅੰਦਰ ਲਗਾਏ ਪਿੰਜਰੇ 'ਚ ਤੇਂਦੁਆ ਆ ਗਿਆ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ,''ਤੇਂਦੁਏ ਨੂੰ ਡੀ.ਸੀ. ਦਫ਼ਤਰ ਦੀ ਨਰਸਰੀ ਕੋਲ ਦੇਖਿਆ ਗਿਆ ਸੀ। ਇਸ ਤੋਂ ਬਾਅਦ ਖੇਤਰ 'ਚ ਤਲਾਸ਼ੀ ਤੇਜ ਕਰ ਦਿੱਤਾ ਗਿਆ ਸੀ। ਸਖ਼ਤ ਮਿਹਨਤ ਤੋਂ ਬਾਅਦ ਤੇਂਦੁਏ ਨੂੰ ਜਿਉਂਦਾ ਫੜ ਲਿਆ ਗਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਨੌਗਾਮ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ


author

DIsha

Content Editor

Related News