ਤੇਜ ਰਫ਼ਤਾਰ ਦਾ ਕਹਿਰ, ਕਾਰ ਨਾਲ ਟੱਕਰ ਪਿੱਛੋਂ 10 ਮੀਟਰ ਤੱਕ ਘੜੀਸੇ ਜਾਣ ਕਾਰਨ ਵਿਅਕਤੀ ਦੀ ਮੌਤ

Sunday, Sep 08, 2024 - 12:48 AM (IST)

ਤੇਜ ਰਫ਼ਤਾਰ ਦਾ ਕਹਿਰ, ਕਾਰ ਨਾਲ ਟੱਕਰ ਪਿੱਛੋਂ 10 ਮੀਟਰ ਤੱਕ ਘੜੀਸੇ ਜਾਣ ਕਾਰਨ ਵਿਅਕਤੀ ਦੀ ਮੌਤ

ਨਵੀਂ ਦਿੱਲੀ, (ਭਾਸ਼ਾ)- ਕਨਾਟ ਪਲੇਸ ’ਚ ਇਕ ਕਾਰ ਵੱਲੋਂ ਕਥਿਤ ਤੌਰ ’ਤੇ ਟੱਕਰ ਮਾਰਨ ਅਤੇ ਕਰੀਬ 10 ਮੀਟਰ ਤੱਕ ਘੜੀਸੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।

ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੀ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਰ ਦੀ ਲਪੇਟ ’ਚ ਆਉਣ ਤੋਂ ਬਾਅਦ ਲੇਖਰਾਜ (45) ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਲੇਖਰਾਜ ਫੁੱਟਪਾਥ ਤੇ ਰਹਿੰਦਾ ਸੀ। 28 ਸਾਲਾ ਡਰਾਈਵਰ ਸ਼ਿਵਮ ਦੂਬੇ ਨੂੰ ਸੀ. ਸੀ. ਟੀ .ਵੀ. ਫੁਟੇਜ ਦੀ ਮਦਦ ਨਾਲ ਲੱਭ ਲਿਆ ਗਿਆ।


author

Rakesh

Content Editor

Related News