ਧੀ ਜੰਮੀ ਤਾਂ ਪਿਓ ਨੇ ਹਸਪਤਾਲ ''ਚ ਕੀਤਾ ਹੰਗਾਮਾ, ਪਤਨੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Monday, Jun 29, 2020 - 01:43 PM (IST)

ਧੀ ਜੰਮੀ ਤਾਂ ਪਿਓ ਨੇ ਹਸਪਤਾਲ ''ਚ ਕੀਤਾ ਹੰਗਾਮਾ, ਪਤਨੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਪੁਣੇ (ਭਾਸ਼ਾ)— ਮਹਾਰਾਸ਼ਟਰ ਦੇ ਇਕ ਹਸਪਤਾਲ ਵਿਚ ਇਕ ਵਿਅਕਤੀ ਨੇ ਧੀ ਦੇ ਜਨਮ ਲੈਣ ਦੀ ਵਜ੍ਹਾ ਤੋਂ ਆਪਣੀ ਪਤਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਨਸ਼ੇ ਦੀ ਹਾਲਤ 'ਚ ਹਸਪਤਾਲ 'ਚ ਹੰਗਾਮਾ ਕੀਤਾ। ਪੁਲਸ ਨੇ ਇਸ ਬਾਬਤ ਕਿਹਾ ਕਿ ਦੋਸ਼ੀ ਕ੍ਰਿਸ਼ਨ ਕਾਲੇ ਨੇ ਡਾਕਟਰਾਂ ਅਤੇ ਹਸਪਤਾਲ ਦੇ ਕਾਮਿਆਂ ਨੂੰ ਗਾਲ੍ਹਾਂ ਕੱਢੀਆਂ। ਇਸ ਦੌਰਾਨ ਜਦੋਂ ਇਕ ਕਾਮੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਮੇ 'ਤੇ ਪੱਥਰ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਪੁਣੇ ਦੇ ਬਾਰਾਮਤੀ ਕਸਬੇ ਦੇ ਇਕ ਸਿਹਤ ਕੇਂਦਰ 'ਚ ਵਾਪਰੀ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ।

ਬਾਰਾਮਤੀ ਪੁਲਸ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਔਦੁਮਬਰ ਪਾਟਿਲ ਨੇ ਦੱਸਿਆ ਕਿ ਦੋਸ਼ੀ ਕਾਲੇ 25 ਜੂਨ ਨੂੰ ਹਸਪਤਾਲ ਆਇਆ ਅਤੇ ਉਸ ਨੇ ਧੀ ਜੰਮਣ 'ਤੇ  ਪਤਨੀ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਦੋਸ਼ੀ ਨੇ ਡਾਕਟਰਾਂ ਅਤੇ ਹੋਰ ਕਾਮਿਆਂ ਨੂੰ ਗਾਲ੍ਹਾਂ ਅਤੇ ਧਮਕੀਆਂ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਹਸਪਤਾਲ 'ਚੋਂ ਚੱਲਾ ਗਿਆ ਪਰ 26 ਜੂਨ ਨੂੰ ਉਹ ਨਸ਼ੇ ਦੀ ਹਾਲਤ ਵਿਚ ਫਿਰ ਹਸਪਤਾਲ ਆਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹਸਪਤਾਲ ਦੇ ਇਕ ਕਾਮੇ ਬਾਲੂ ਚੌਹਾਨ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਮੇ ਦੇ ਸਿਰ 'ਤੇ ਪੱਥਰ ਨਾਲ ਹਮਲਾ ਕੀਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਕਾਲੇ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਅਤੇ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


author

Tanu

Content Editor

Related News