ਪੁੱਤ ਨੂੰ ਪੁੱਛਗਿੱਛ ਲਈ ਲਿਆਈ ਪੁਲਸ, ਮਗਰ ਆਏ ਪਿਤਾ ਨੇ ਥਾਣੇ 'ਚ ਹੀ ਤੋੜਿਆ ਦਮ

Saturday, Feb 25, 2023 - 09:46 PM (IST)

ਪੁੱਤ ਨੂੰ ਪੁੱਛਗਿੱਛ ਲਈ ਲਿਆਈ ਪੁਲਸ, ਮਗਰ ਆਏ ਪਿਤਾ ਨੇ ਥਾਣੇ 'ਚ ਹੀ ਤੋੜਿਆ ਦਮ

ਠਾਣੇ (ਭਾਸ਼ਾ): ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਕਲਿਆਣ ਦੇ ਇਕ ਪੁਲਸ ਥਾਣੇ ਵਿਚ ਦਿਲ ਦਾ ਦੌਰਾ ਪੈਣ ਨਾਲ 63 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਉਸ ਦੇ ਪੁੱਤਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਪੁੱਛਗਿੱਛ ਲਈ ਥਾਣੇ ਲਿਆਈ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਵੱਲੋਂ ਦੋ ਅੱਤਵਾਦੀ ਗ੍ਰਿਫ਼ਤਾਰ, ਬਾਰਡਰ ਟੱਪ ਪਾਕਿਸਤਾਨ ਜਾਣ ਦੀ ਸੀ ਤਿਆਰੀ

ਅਧਿਕਾਰੀ ਨੇ ਦੱਸਿਆ ਕਿ ਘਟਨਾ ਕੋਲਸੇਵਾਡੀ ਥਾਣੇ ਵਿਚ ਸ਼ੁੱਕਰਵਾਰ ਦੇਰ ਰਾਤ ਹੋਈ। ਪੁਲਸ ਨੇ ਕਿਹਾ ਕਿ ਦੌਰਾ ਪੈਣ ਤੋਂ ਬਾਅਦ ਉਹ ਵਿਅਕਤੀ ਡਿੱਗ ਗਿਆ ਅਤੇ ਇਹ ਘਟਨਾ ਪੁਲਸ ਥਾਣੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ। ਹਾਲਾਂਕਿ ਸਥਾਨਕ ਅਦਾਲਤ ਨੇ ਪੰਚਨਾਮਾ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਨ ਦਾ ਹੁਕਮ ਦਿੱਤਾ ਹੈ। ਕਿਸੇ ਅਪਰਾਧ ਕਾਰਨ ਜਾਂ ਸ਼ੱਕੀ ਹਾਲਾਤਾਂ ਵਿਚ ਕਿਸੇ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਪੰਚਨਾਮਾ ਕੀਤਾ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ

ਕਲਿਆਣਾ ਜ਼ੋਨ-3 ਦੇ ਡੀ.ਸੀ.ਪੀ. ਸਚਿਨ ਗੁੰਜਾਲ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ, "ਕੱਲ੍ਹ ਰਾਤ ਚਲਾਈ ਗਈ ਇਕ ਮੁਹਿੰਮ ਦੌਰਾਨ ਪੁਲਸ ਨੇ 24 ਸਾਲਾ ਇਕ ਵਿਅਕਤੀ ਨੂੰ ਚੁੱਕਿਆ, ਜੋ ਸਥਾਨਕ ਨਿਵਾਸੀ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਕੋਲਸੇਵਾਡੀ ਪੁਲਸ ਥਾਣੇ ਲਿਆਂਦਾ ਗਿਆ। ਉਸ ਦੇ ਪਿਤਾ ਦੀਪਕ ਭਿੰਗਾਰਦੀਵ (63) ਇਹ ਪਤਾ ਕਰਨ ਲਈ ਉਸ ਦੇ ਪਿੱਛੇ ਪੁਲਸ ਥਾਣੇ ਤਕ ਆਏ ਕਿ ਉਨ੍ਹਾਂ ਦੇ ਪੁੱਤਰ ਨੂੰ ਉੱਥੇ ਕਿਉਂ ਲਿਆਂਦਾ ਗਿਆ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News