ਪਿਓ ਹੀ ਬਣ ਗਿਆ ਹੈਵਾਨ ! ਕਿਰਾਏ ਪਿੱਛੇ ਆਪਣੀ ਪਤਨੀ ਤੇ ਧੀ ਦਾ ਮਕਾਨ ਮਾਲਕ ਨਾਲ ਕਰ ਲਿਆ ''ਸੌਦਾ''
Saturday, May 16, 2026 - 04:06 PM (IST)
ਨੈਸ਼ਨਲ ਡੈਸਕ- ਗੁਜਰਾਤ ਦੇ ਮੋਰਬੀ ਸ਼ਹਿਰ ਤੋਂ ਇਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਕੇ ਰੱਖ ਦਿੱਤਾ ਹੈ। ਇੱਥੇ ਪੁਲਸ ਨੇ ਇੱਕ ਕਲਯੁਗੀ ਪਿਤਾ ਅਤੇ ਉਸ ਦੇ ਮਕਾਨ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਆਰਥਿਕ ਤੰਗੀ ਕਾਰਨ ਮਕਾਨ ਦਾ ਕਿਰਾਇਆ ਨਾ ਦੇ ਸਕਣ 'ਤੇ, ਪਿਤਾ ਨੇ ਮਕਾਨ ਮਾਲਕ ਨਾਲ ਇੱਕ ਸਮਝੌਤਾ ਕੀਤਾ ਅਤੇ ਉਸ ਨੂੰ ਆਪਣੀ ਪਤਨੀ ਅਤੇ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਨ ਦੀ ਖੁੱਲ੍ਹ ਦੇ ਦਿੱਤੀ।
ਪੁਲਸ ਅਨੁਸਾਰ ਇਹ ਪਰਿਵਾਰ ਮੂਲ ਰੂਪ ਵਿੱਚ ਗੁਜਰਾਤ ਦੇ ਸੁਰੇਂਦਰਨਗਰ ਦਾ ਰਹਿਣ ਵਾਲਾ ਹੈ, ਜੋ ਲਗਭਗ 6 ਮਹੀਨੇ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਮੋਰਬੀ ਆਇਆ ਸੀ। ਇੱਥੇ ਉਨ੍ਹਾਂ ਨੇ 2,000 ਰੁਪਏ ਮਹੀਨਾਵਾਰ ਕਿਰਾਏ 'ਤੇ ਇੱਕ ਮਕਾਨ ਲਿਆ ਸੀ। ਭਾਰੀ ਆਰਥਿਕ ਤੰਗੀ ਕਾਰਨ ਉਹ ਪਿਛਲੇ ਚਾਰ ਮਹੀਨਿਆਂ ਦਾ ਕਿਰਾਇਆ ਨਹੀਂ ਦੇ ਸਕੇ ਸਨ।
ਇਹ ਵੀ ਪੜ੍ਹੋ- ''ਪਾਕਿਸਤਾਨ ਸੋਚ ਲਵੇ ਕਿ ਨਕਸ਼ੇ ਦਾ ਹਿੱਸਾ ਬਣਨਾ ਜਾਂ ਇਤਿਹਾਸ ਦਾ..!'' ਭਾਰਤੀ ਫੌਜ ਮੁਖੀ ਨੇ ਦੇ'ਤੀ Last Warning
ਹੱਦ ਤਾਂ ਉਦੋਂ ਹੋ ਗਈ, ਜਦੋਂ ਕਿਰਾਇਆ ਚੁਕਾਉਣ ਦੇ ਬਦਲੇ ਵਿਅਕਤੀ ਨੇ ਮਕਾਨ ਮਾਲਕ ਨਾਲ ਸਮਝੌਤਾ ਕੀਤਾ ਕਿ ਉਹ ਉਸ ਦੀ ਪਤਨੀ ਅਤੇ ਨਾਬਾਲਗ ਧੀ ਦਾ ਸਰੀਰਕ ਸ਼ੋਸ਼ਣ ਕਰ ਸਕਦਾ ਹੈ। ਮਕਾਨ ਮਾਲਕ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਦੋਵਾਂ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਇਸ ਭਿਆਨਕ ਦਰਿੰਦਗੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਮਹਿਲਾ ਦੀ ਮਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਮੋਰਬੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਮੋਰਬੀ ਦੇ ਡਿਪਟੀ ਸੁਪਰਿੰਟੈਂਡੈਂਟ ਆਫ਼ ਪੁਲਿਸ ਜੇ.ਐੱਮ. ਲਾਲ ਨੇ ਦੱਸਿਆ ਕਿ ਨਾਬਾਲਗ ਕੁੜੀ ਦੇ ਪਿਤਾ ਅਤੇ ਮਕਾਨ ਮਾਲਕ ਨੇ ਮਿਲ ਕੇ ਇਸ ਘਿਨੌਣੇ ਅਪਰਾਧ ਦੀ ਸਾਜ਼ਿਸ਼ ਰਚੀ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ- ਕੁੜੀ ਦੇ ਪਿਤਾ ਤੇ ਮਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਖ਼ਤ ਧਾਰਾਵਾਂ ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਦੇਣ ਵਾਲੇ ਕਾਨੂੰਨ 'ਪੋਕਸੋ' ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਇਸ ਅਪਰਾਧ ਵਿੱਚ ਇੱਕ ਤੀਜੇ ਵਿਅਕਤੀ ਦੇ ਸ਼ਾਮਲ ਹੋਣ ਦਾ ਵੀ ਖ਼ਦਸ਼ਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
