ਦੂਜੀ ਧੀ ਹੋਣ ''ਤੇ ਨਾਰਾਜ਼ ਪਿਓ ਨੇ ਕੀਤਾ ਸ਼ਰਮਨਾਕ ਕਾਰਾ, 13 ਦਿਨਾਂ ਦੀ ਜਵਾਕ ਨੂੰ...
Friday, Jul 24, 2026 - 09:57 AM (IST)
ਚਿਕਬਲਪੁਰ (ਏਜੰਸੀ)- ਕਰਨਾਟਕ ਦੇ ਚਿਕਬਲਪੁਰ ਜ਼ਿਲ੍ਹੇ 'ਚ ਇਕ ਨਵਜੰਮੀ ਬੱਚੀ ਦੇ ਕਤਲ ਦੇ ਦੋਸ਼ 'ਚ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ, ਦੂਜੀ ਧੀ ਦੇ ਜਨਮ ਤੋਂ ਨਾਖੁਸ਼ ਦੋਸ਼ੀ ਨੇ 13 ਦਿਨ ਦੀ ਆਪਣੀ ਧੀ ਨੂੰ ਘਰ 'ਚ ਬਣੇ ਪਾਣੀ ਦੇ ਟੈਂਕ 'ਚ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਾਂਤੀਨਗਰ ਵਾਸੀ ਦੋਸੀ ਇਮਰਾਨ ਨੂੰ ਪੁੱਛ-ਗਿੱਛ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਅਨੁਸਾਰ ਉਸ ਦੀ ਪਤਨੀ ਮੁਸਕਾਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਮੁਸਕਾਨ ਨੇ 13 ਦਿਨ ਪਹਿਲਾਂ ਇਕ ਧੀ ਨੂੰ ਜਨਮ ਦਿੱਤਾ ਸੀ।
ਜੋੜੇ ਦੀ ਪਹਿਲੇ ਤੋਂ 4 ਸਾਲ ਦੀ ਇਕ ਧੀ ਹੈ। ਪੁਲਸ ਨੇ ਦੱਸਿਆ ਕਿ ਇਮਰਾਨ ਦੂਜੀ ਧੀ ਦੇ ਜਨਮ ਤੋਂ ਖੁਸ਼ ਨਹੀਂ ਸੀ ਅਤੇ ਪਰਿਵਾਰ ਦੇ ਹੋਰ ਮੈਂਬਰ ਬੁੱਧਵਾਰ ਰਾਤ ਸੌਂ ਰਹੇ ਸਨ, ਉਦੋਂ ਉਸ ਨੇ ਨਵਜੰਮੀ ਧੀ ਨੂੰ ਘਰ 'ਚ ਬਣੇ ਪਾਣੀ ਦੇ ਟੈਂਕ 'ਚ ਸੁੱਟ ਦਿੱਤਾ। ਜਦੋਂ ਮੁਸਕਾਨ ਨੇ ਵੇਖਿਆ ਕਿ ਕੁੜੀ ਉਸ ਕੋਲ ਨਹੀਂ ਹੈ ਤਾਂ ਪਰਿਵਾਰ ਦੇ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪੁਲਸ ਅਨੁਸਾਰ, ਇਮਰਾਨ ਵੀ ਉਨ੍ਹਾਂ ਨਾਲ ਬੱਚੀ ਦੀ ਭਾਲ ਕਰ ਰਿਹਾ ਸੀ ਅਤੇ ਬਾਅਦ 'ਚ ਉਸ ਨੇ ਦਾਅਵਾ ਕੀਤਾ ਕਿ ਬੱਚੀ ਪਾਣੀ ਦੇ ਟੈਂਕ 'ਚ ਮਿਲੀ ਹੈ।
ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਲ੍ਹਾ ਹਸਪਤਾਲ ਤੋਂ ਸੂਚਨਾ ਮਿਲਣ ਮਗਰੋਂ ਪੁਲਸ ਨੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ। ਸ਼ੁਰੂਆਤ 'ਚ ਪਰਿਵਾਰ ਨੇ ਇਸ ਮਾਮਲੇ ਨੂੰ ਦੁਰਘਟਨਾ ਕਾਰਨ ਪਾਣੀ 'ਚ ਡੁੱਬਣ ਦਾ ਮਾਮਲਾ ਦੱਸਿਆ। ਪੁਲਸ ਨੇ ਦੱਸਿਆ ਕਿ ਹਾਲਾਂਕਿ ਜਾਂਚ ਦੌਰਾਨ ਇਮਰਾਨ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
