ਕੋਰੋਨਾ ਕਾਰਨ ਮ੍ਰਿਤਕ ਐਲਾਨਿਆ ਵਿਅਕਤੀ, ਸਸਕਾਰ ਕਰਨ ਤੋਂ 2 ਸਾਲ ਬਾਅਦ ਪਰਤਿਆ ਘਰ
Monday, Apr 17, 2023 - 09:59 AM (IST)
ਧਾਰ (ਵਾਰਤਾ)- ਕੋਰੋਨਾ ਮਹਾਮਾਰੀ ’ਚ ਹਸਪਤਾਲ ਵੱਲੋਂ ਮ੍ਰਿਤਕ ਐਲਾਨੇ ਜਾਣ ਅਤੇ ‘ਅੰਤਿਮ ਸੰਸਕਾਰ’ ਕੀਤੇ ਜਾਣ ਤੋਂ 2 ਸਾਲ ਬਾਅਦ ਇਕ ਵਿਅਕਤੀ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ ਆਪਣੇ ਘਰ ਪਰਤਿਆ ਹੈ। ਕਮਲੇਸ਼ ਪਾਟੀਦਾਰ (35) ਨੇ ਸਵੇਰੇ ਕਰੀਬ 6 ਵਜੇ ਕਰੋਂਦ ਕਲਾ ਪਿੰਡ ’ਚ ਆਪਣੀ ਮਾਸੀ ਦੇ ਘਰ ਦਾ ਦਰਵਾਜਾ ਖੜਕਾਇਆ ਤਾਂ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ। ਘਰ ਵਾਲਿਆਂ ਨੇ ਜਦੋਂ ਉਸ ਤੋਂ ਇਹ ਪੁੱਛਿਆ ਕਿ ਉਹ ਇੰਨੇ ਦਿਨ ਦਾ ਕਿਥੇ ਸੀ, ਤਾਂ ਉਹ ਕੁਝ ਨਹੀਂ ਦੱਸ ਸਕਿਆ।
ਚਚੇਰੇ ਭਰਾ ਮੁਕੇਸ਼ ਪਾਟੀਦਾਰ ਨੇ ਦੱਸਿਆ ਕਿ ਕਮਲੇਸ਼ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਬੀਮਾਰ ਪੈ ਗਿਆ ਸੀ ਅਤੇ ਬਾਅਦ ’ਚ ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਨੂੰ ਕੁਝ ਦੂਰੀ ਤੋਂ ਲਾਸ਼ ਵਿਖਾਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਦੀ ਲਾਸ਼ ਨੂੰ ਕਮਲੇਸ਼ ਦੱਸ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕਮਲੇਸ਼ ਪਾਟੀਦਾਰ ਦੇ ਬਿਆਨ ਦਰਜ ਕਰਾਉਣ ਦੇ ਬਾਅਦ ਹੀ ਮਾਮਲਾ ਸਪੱਸ਼ਟ ਹੋ ਸਕੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ