ਬਜ਼ੁਰਗ ਨੇ ਪੂਰੀ ਦੁਨੀਆ ਤੋਂ ਰਾਮਾਇਣ ’ਤੇ ਆਧਾਰਿਤ ਸੈਂਕੜੇ ਡਾਕ ਟਿਕਟਾਂ ਕੀਤੀਆਂ ਇਕੱਠੀਆਂ, ਲਗਾਈ ਗਈ ਪ੍ਰਦਰਸ਼ਨੀ

Wednesday, Jan 17, 2024 - 05:51 PM (IST)

ਬਜ਼ੁਰਗ ਨੇ ਪੂਰੀ ਦੁਨੀਆ ਤੋਂ ਰਾਮਾਇਣ ’ਤੇ ਆਧਾਰਿਤ ਸੈਂਕੜੇ ਡਾਕ ਟਿਕਟਾਂ ਕੀਤੀਆਂ ਇਕੱਠੀਆਂ, ਲਗਾਈ ਗਈ ਪ੍ਰਦਰਸ਼ਨੀ

ਇੰਦੌਰ (ਭਾਸ਼ਾ)- ਡਾਕ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਕ ਰੱਖਣ ਵਾਲੇ ਇੰਦੌਰ ਦੇ 72 ਸਾਲਾ ਵਿਅਕਤੀ ਨੇ ਪੂਰੀ ਦੁਨੀਆ ਤੋਂ ਰਾਮਾਇਣ ’ਤੇ ਆਧਾਰਿਤ ਸੈਂਕੜੇ ਡਾਕ ਟਿਕਟਾਂ ਇਕੱਠੀਆਂ ਕੀਤੀਆਂ ਹਨ। ਓਮ ਪ੍ਰਕਾਸ਼ ਨੇ ਬੁੱਧਵਾਰ ਦੱਸਿਆ ਕਿ ਉਹ ਪਿਛਲੇ 60 ਸਾਲਾਂ ਤੋਂ ਡਾਕ ਟਿਕਟਾਂ ਇਕੱਠੀਆਂ ਕਰ ਰਹੇ ਹਨ। ਪਿਛਲੇ ਦੋ-ਤਿੰਨ ਸਾਲਾਂ ਵਿੱਚ ਉਨ੍ਹਾਂ ਰਾਮਾਇਣ ਸਬੰਧੀ ਵੱਖ-ਵੱਖ ਦੇਸ਼ਾਂ ਵੱਲੋਂ ਜਾਰੀ ਕੀਤੀਆਂ ਡਾਕ ਟਿਕਟਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ : ਬਾਗੇਸ਼ਵਰ ਧਾਮ ਤੋਂ ਅਯੁੱਧਿਆ ਪਹੁੰਚਿਆ ਬਾਬਾ, ਖੁਸ਼ੀ 'ਚ ਲੱਗਾ ਰੋਣ (ਦੇਖੋ ਵੀਡੀਓ)

ਉਨ੍ਹਾਂ ਦੱਸਿਆ ਕਿ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ, ਨੇਪਾਲ, ਲਾਓਸ, ਮਿਆਂਮਾਰ, ਥਾਈਲੈਂਡ ਅਤੇ ਕੰਬੋਡੀਆ ਦੀਆਂ ਡਾਕ ਟਿਕਟਾਂ ਵੀ ਉਨ੍ਹਾਂ ਦੇ ਸੰਗ੍ਰਹਿ ਵਿੱਚ ਸ਼ਾਮਲ ਹਨ। ਸਾਲ 2018 ’ਚ ਆਸੀਆਨ-ਭਾਰਤ ਦੋਸਤੀ ਸਿਲਵਰ ਜੁਬਲੀ ਸੰਮੇਲਨ ਦੇ ਮੌਕੇ ਜਾਰੀ ਕੀਤੀਆਂ ਵਿਸ਼ੇਸ਼ ਡਾਕ ਟਿਕਟਾਂ ਵੀ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ ਰਾਮਾਇਣ ਦੀ ਕਹਾਣੀ ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ’ਚ ਬਹੁਤ ਮਸ਼ਹੂਰ ਹੈ । ਉੱਥੇ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ਨੇ ਰਾਮ, ਸੀਤਾ, ਲਕਸ਼ਮਣ, ਭਰਤ, ਹਨੂੰਮਾਨ ਅਤੇ ਜਟਾਯੂ ਸਰੀਖੇ ਪਾਤਰਾਂ ਨਲਾ ਜੁੜੀਆਂ ਘਟਨਾਵਾਂ 'ਤੇ ਡਾਕ ਟਿਕਟ ਜਾਰੀ ਕੀਤੇ ਹਨ। ਡਾਕ ਵਿਭਾਗ ਨੇ ਕੇਡੀਆ ਦੇ ਸੰਗ੍ਰਹਿ 'ਤੇ ਇੱਥੇ ਇਕ ਪ੍ਰਦਰਸ਼ਨੀ ਲਗਾਈ ਹੈ, ਜੋ 22 ਜਨਵਰੀ ਤੱਕ ਚੱਲੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News