ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ! ਪਤੀ ਨੇ ਗਲਾ ਵੱਢ ਕੇ ਮਾਰ''ਤੀ ਪਤਨੀ
Sunday, Apr 06, 2025 - 05:50 PM (IST)

ਬੈਂਗਲੁਰੂ (ਕਰਨਾਟਕ) (ਏਐੱਨਆਈ): ਬੈਂਗਲੁਰੂ ਵਿੱਚ ਇਲੈਕਟ੍ਰਾਨਿਕ ਸਿਟੀ ਪੁਲਸ ਨੇ ਇੱਕ ਵਿਅਕਤੀ ਨੂੰ ਸ਼ੁੱਕਰਵਾਰ ਦੇਰ ਸ਼ਾਮ ਪ੍ਰਗਤੀ ਨਗਰ ਵਿੱਚ ਇੱਕ ਸੁੰਨਸਾਨ ਗਲੀ ਵਿਚ ਆਪਣੀ ਪਤਨੀ ਦਾ ਕਥਿਤ ਤੌਰ 'ਤੇ ਕਤਲ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।
Roller Coaster ਕਾਰਨ 24 ਸਾਲਾ ਕੁੜੀ ਦੀ ਮੌਤ, ਮੰਗੇਤਰ ਦੇ ਸਾਹਮਣੇ ਤੜਫ-ਤੜਫ ਨਿਕਲੀ ਜਾਨ
ਪੀੜਤਾ, ਜਿਸਦੀ ਪਛਾਣ 35 ਸਾਲਾ ਸ਼ਾਰਦਾ ਵਜੋਂ ਹੋਈ ਹੈ, ਕਥਿਤ ਤੌਰ 'ਤੇ ਕੰਮ ਤੋਂ ਘਰ ਵਾਪਸ ਆ ਰਹੀ ਸੀ ਜਦੋਂ ਇਲੈਕਟ੍ਰਾਨਿਕ ਸਿਟੀ ਖੇਤਰ ਦੇ ਬਿਗ ਟੋਗੁਰੂ ਨੇੜੇ ਰਾਤ 8 ਵਜੇ ਦੇ ਕਰੀਬ ਉਸਦੇ ਪਤੀ ਕ੍ਰਿਸ਼ਨਾ ਨੇ ਉਸ 'ਤੇ ਹਮਲਾ ਕੀਤਾ ਅਤੇ ਗਲਾ ਵੱਢ ਦਿੱਤਾ। ਅਧਿਕਾਰੀਆਂ ਦੇ ਅਨੁਸਾਰ, ਕ੍ਰਿਸ਼ਨਾ ਵਿਆਹ ਤੋਂ ਬਾਹਰ ਕਿਸੇ ਹੋਰ ਨਾਲ ਵੀ ਸਬੰਧ ਸਨ, ਜਿਸਨੂੰ ਅਪਰਾਧ ਦਾ ਇੱਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਕ੍ਰਿਸ਼ਨਾ ਨੇ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ਉੱਤੇ ਮੌਜੂਲ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆਤੇ ਤੁਰੰਤ ਪੁਲਸ ਦੇ ਹਵਾਲੇ ਕਰ ਦਿੱਤਾ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣ-ਪੂਰਬੀ ਡਿਵੀਜ਼ਨ) ਸਾਰਾਹ ਫਾਤਿਮਾ ਨੇ ਪੁਸ਼ਟੀ ਕੀਤੀ ਕਿ ਕੰਟਰੋਲ ਰੂਮ ਨੂੰ 4 ਅਪ੍ਰੈਲ ਨੂੰ ਰਾਤ 8:00 ਵਜੇ ਘਟਨਾ ਬਾਰੇ ਐਮਰਜੈਂਸੀ ਕਾਲ ਆਈ। ਇਲੈਕਟ੍ਰਾਨਿਕ ਸਿਟੀ ਪੁਲਸ ਸਟੇਸ਼ਨ ਦੀ ਇੱਕ ਪੁਲਸ ਟੀਮ, ਜਿਸ ਵਿੱਚ ਪੀਐੱਸਆਈ ਅਤੇ ਹੋਰ ਅਧਿਕਾਰੀ ਸ਼ਾਮਲ ਸਨ, ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਮੌਕੇ 'ਤੇ ਹਿਰਾਸਤ 'ਚ ਲੈ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8