'ਮੈਂ ਨ੍ਹੀਂ ਧੋਣੇ ਭਾਂਡੇ..!', ਪਤੀ ਦਾ ਜਵਾਬ ਸੁਣ ਘਰਵਾਲੀ ਨੇ ਸੱਦ ਲਈ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Tuesday, Mar 24, 2026 - 10:56 AM (IST)

'ਮੈਂ ਨ੍ਹੀਂ ਧੋਣੇ ਭਾਂਡੇ..!', ਪਤੀ ਦਾ ਜਵਾਬ ਸੁਣ ਘਰਵਾਲੀ ਨੇ ਸੱਦ ਲਈ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਬਸਤੀ- ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਇਕ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ। ਆਮ ਤੌਰ 'ਤੇ ਪੁਲਸ ਨੂੰ ਚੋਰੀ ਜਾਂ ਗੰਭੀਰ ਅਪਰਾਧਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ, ਪਰ ਇੱਥੇ ਮਾਮਲਾ ਜੂਠੇ ਭਾਂਡਿਆਂ ਦਾ ਸੀ। ਸਿਰਫ਼ ਭਾਂਡੇ ਨਾ ਧੋਣ ਦੀ ਗੱਲ ਇੰਨੀ ਵਧ ਗਈ ਕਿ ਪਤਨੀ ਨੇ ਸਿੱਧਾ 112 ਨੰਬਰ 'ਤੇ ਕਾਲ ਕਰਕੇ ਪੁਲਸ ਬੁਲਾ ਲਈ।

ਕੀ ਹੈ ਪੂਰੀ ਘਟਨਾ? 

ਇਹ ਘਟਨਾ ਸੋਨਹਾ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ। ਸ਼ਾਮ ਦੇ ਸਮੇਂ ਜਦੋਂ ਪਤਨੀ ਰਸੋਈ 'ਚ ਖਾਣਾ ਬਣਾਉਣ ਲਈ ਪਹੁੰਚੀ, ਤਾਂ ਉਸ ਨੇ ਸਿੰਕ 'ਚ ਜੂਠੇ ਭਾਂਡੇ ਪਏ ਦੇਖੇ। ਉਸ ਨੇ ਆਪਣੇ ਪਤੀ ਨੂੰ ਭਾਂਡੇ ਸਾਫ਼ ਕਰਨ ਲਈ ਕਿਹਾ, ਪਰ ਪਤੀ ਨੇ ਇਸ ਗੱਲ ਨੂੰ ਟਾਲ ਦਿੱਤਾ ਜਾਂ ਹਲਕੇ 'ਚ ਲਿਆ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਤਕਰਾਰ ਸ਼ੁਰੂ ਹੋ ਗਈ ਅਤੇ ਗੁੱਸੇ 'ਚ ਆਈ ਪਤਨੀ ਨੇ ਪੁਲਸ ਨੂੰ ਫੋਨ ਕਰ ਦਿੱਤਾ।

ਪੁਲਸ ਵੀ ਰਹਿ ਗਈ ਹੈਰਾਨ

ਜਦੋਂ ਪੁਲਸ ਦੀ ਗੱਡੀ ਪਿੰਡ 'ਚ ਪਹੁੰਚੀ ਤਾਂ ਲੋਕਾਂ 'ਚ ਹਲਚਲ ਮਚ ਗਈ ਕਿ ਸ਼ਾਇਦ ਕੋਈ ਵੱਡੀ ਵਾਰਦਾਤ ਹੋ ਗਈ ਹੈ। ਪਰ ਜਦੋਂ ਪੁਲਸ ਘਰ ਦੇ ਅੰਦਰ ਪਹੁੰਚੀ ਤਾਂ ਪਤੀ-ਪਤਨੀ ਆਪਸ 'ਚ ਲੜ ਰਹੇ ਸਨ। ਜਦੋਂ ਪੁਲਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਪਤਨੀ ਨੇ ਕਿਹਾ,"ਸਾਹਿਬ, ਤੁਸੀਂ ਹੀ ਦੱਸੋ, ਜੇ ਭਾਂਡੇ ਸਾਫ਼ ਨਹੀਂ ਹੋਣਗੇ ਤਾਂ ਰਾਤ ਦਾ ਖਾਣਾ ਕਿਵੇਂ ਬਣੇਗਾ?" ਇਹ ਸੁਣ ਕੇ ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

ਦੋ ਸਾਲ ਪਹਿਲਾਂ ਹੋਇਆ ਸੀ ਵਿਆਹ 

ਜਾਣਕਾਰੀ ਮੁਤਾਬਕ ਇਸ ਜੋੜੇ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੀ ਅਜੇ ਕੋਈ ਸੰਤਾਨ ਨਹੀਂ ਹੈ। ਸੋਨਹਾ ਥਾਣਾ ਮੁਖੀ ਮਹੇਸ਼ ਸਿੰਘ ਨੇ ਦੱਸਿਆ ਕਿ ਇਹ ਪਤੀ-ਪਤਨੀ ਦਾ ਆਪਸੀ ਵਿਵਾਦ ਸੀ। ਪੁਲਸ ਨੇ ਦੋਵਾਂ ਧਿਰਾਂ ਨੂੰ ਕਾਫੀ ਦੇਰ ਤੱਕ ਸਮਝਾਇਆ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਪੁਲਸ ਵਾਪਸ ਪਰਤ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News