ਅੰਬਾਨੀ, ਅਮਿਤਾਭ ਦੇ ਘਰਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Wednesday, Mar 01, 2023 - 02:37 PM (IST)

ਅੰਬਾਨੀ, ਅਮਿਤਾਭ ਦੇ ਘਰਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਮੁੰਬਈ (ਵਾਰਤਾ)- ਮਹਾਰਾਸ਼ਟਰ ਪੁਲਸ ਨੇ ਅਰਬਪਤੀ ਵਪਾਰੀ ਮੁਕੇਸ਼ ਅੰਬਾਨੀ, ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਅਤੇ ਫਿਲਮ ਅਭਿਨੇਤਾ ਧਰਮੇਂਦਰ ਸਮੇਤ ਮੁੰਬਈ ਦੇ ਹੋਰ ਪ੍ਰਮੁੱਖ ਲੋਕਾਂ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਪਾਲਘਰ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੇਸ਼ੇ ਤੋਂ ਡਰਾਈਵਰ ਇਹ ਵਿਅਕਤੀ ਨਾਗਪੁਰ ਦਾ ਵਾਸੀ ਹੈ ਅਤੇ ਉਸ ਨੇ ਮੰਗਲਵਾਰ ਨੂੰ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰ ਕੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ 25 ਹਥਿਆਰਬੰਦ ਲੋਕ ਮੁੰਬਈ ਦੇ ਦਾਦਰ ਪਹੁੰਚ ਚੁੱਕੇ ਹਨ। ਇਸ ਤੋਂ ਬਾਅਦ ਪੁਲਸ ਦੀ ਜਾਂਚ ਸ਼ੁਰੂ ਹੋਈ ਅਤੇ ਕਈ ਟੀਮਾਂ ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੁਲਸ ਟੀਮਾਂ ਨੇ ਧਮਕੀ ਭਰੇ ਫ਼ੋਨ ਕਾਲ ਮਿਲਣ ਤੋਂ ਬਾਅਦ ਦੱਖਣੀ ਮੁੰਬਈ ਦੇ ਸੰਵੇਦਨਸ਼ੀਲ ਅਤੇ ਭੀੜ ਵਾਲੇ ਇਲਾਕਿਆਂ ਦੇ ਨਾਲ-ਨਾਲ ਸਾਰੇ ਬੰਦਰਗਾਹਾਂ ਅਤੇ ਲੈਂਡਿੰਗ ਪੁਆਇੰਟ ਦੀ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਕੁਝ ਸ਼ੱਕੀ ਨਹੀਂ ਮਿਲਿਆ। ਕਾਲ ਕਰਨ ਵਾਲੇ ਦੀ ਪਛਾਣ ਨਾਗਪੁਰ ਵਾਸੀ ਅਸ਼ਵਨੀ ਭਾਰਤ ਮਾਹਿਸਕਰ ਵਜੋਂ ਹੋਈ ਹੈ, ਜਿਸ ਨੇ ਪਾਲਘਰ ਜ਼ਿਲ੍ਹੇ ਦੇ ਦਹਾਨੂੰ ਰੇਲਵੇ ਸਟੇਸ਼ਨ ਤੋਂ ਫ਼ੋਨ ਕੀਤਾ ਸੀ। ਬਾਅਦ 'ਚ ਉਸ ਨੂੰ ਦਹਾਨੂੰ ਪੁਲਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕਰ ਲਿਆ ਪੁਲਸ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News