ਤਾਮਿਲਨਾਡੂ ਦੇ ਮੁੱਖ ਮੰਤਰੀ ਬਾਰੇ ਆਨਲਾਈਨ ਗਲਤ ਪੋਸਟ ਪਾਉਣ ਵਾਲਾ ਕਾਬੂ
Wednesday, Jul 18, 2018 - 11:53 PM (IST)
ਚੇਨਈ— ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਬਾਰੇ ਝੂਠੀ ਤੇ ਮਾਣਹਾਨੀ ਵਾਲੀ ਸਮੱਗਰੀ ਆਨਲਾਈਨ ਪੋਸਟ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਸ 'ਤੇ ਔਰਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਅਪਲੋਡ ਕਰਨ ਦਾ ਵੀ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਤਿਰੂਵੱਰੂਰ ਜ਼ਿਲੇ 'ਚ ਮੰਨਾਰਗੁੜੀ ਤੋਂ ਸੀ. ਸ਼ਿਵਕੁਮਾਰ ਨੂੰ 2 ਔਰਤਾਂ ਸਮੇਤ ਸ਼ਹਿਰ ਦੇ 3 ਵਿਅਕਤੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੱਲ ਗ੍ਰਿਫਤਾਰ ਕੀਤਾ ਗਿਆ ਹੈ।
ਔਰਤਾਂ ਨੇ ਦੋਸ਼ ਲਾਇਆ ਸੀ ਕਿ ਸ਼ਿਵਕੁਮਾਰ ਨੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਅਪਲੋਡ ਕੀਤੀਆਂ। ਉਨ੍ਹਾਂ ਨੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਚੇਨਈ 'ਚ ਸੁਰੇਸ਼ ਕੁਮਾਰ ਨੇ ਵੀ ਇਕ ਸ਼ਿਕਾਇਤ ਦਰਜ ਕਰਾਈ ਸੀ।
