ਬੱਚੇ ਨੂੰ ਬੋਨਟ 'ਤੇ ਬਿਠਾ ਬਣਾ ਰਿਹਾ ਸੀ ਰੀਲ, ਪੁਲਸ ਨੇ ਕਰ ਲਿਆ ਕਾਬੂ

Friday, Dec 27, 2024 - 05:15 AM (IST)

ਬੱਚੇ ਨੂੰ ਬੋਨਟ 'ਤੇ ਬਿਠਾ ਬਣਾ ਰਿਹਾ ਸੀ ਰੀਲ, ਪੁਲਸ ਨੇ ਕਰ ਲਿਆ ਕਾਬੂ

ਝਾਲਾਵਾੜ (ਓਮਪ੍ਰਕਾਸ਼) - ਨੌਜਵਾਨਾਂ ’ਚ ਰੀਲ ਬਣਾਉਣ ਦਾ ਨਸ਼ਾ ਅਜਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਜਾਨ ਦੇ ਨਾਲ-ਨਾਲ ਛੋਟੇ ਬੱਚਿਆਂ ਦੀ ਜਾਨ ਦੀ ਵੀ ਕੋਈ ਪ੍ਰਵਾਹ ਨਹੀਂ ਹੈ | ਤਾਜ਼ਾ ਮਾਮਲਾ ਝਾਲਾਵਾੜ ਤੋਂ ਸਾਹਮਣੇ ਆਇਆ ਹੈ। ਵੀਰਵਾਰ ਨੂੰ ਇਕ ਛੋਟੇ ਬੱਚੇ ਨਾਲ ਕਾਰ ’ਤੇ ਸਟੰਟ ਕਰਦੇ ਹੋਏ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋਇਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਬੱਚੇ ਨੂੰ ਕਾਰ ਦੇ ਬੋਨਟ ’ਤੇ ਬਿਠਾ ਕੇ ਸਟੰਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ. ਐੱਸ. ਪੀ. ਹਰਸ਼ਰਾਜ ਸਿੰਘ ਖੇੜਾ ਨੇ ਦੱਸਿਆ ਕਿ ਸ਼ਹਿਰ ਦੇ ਗੁਰਜਰ ਢਾਬਾ ਇਲਾਕੇ ’ਚ ਇਕ ਡਰਾਈਵਰ ਵਲੋਂ ਇਕ ਬੱਚੇ ਨੂੰ ਆਪਣੀ ਕਾਰ ਦੇ ਬੋਨਟ ਉੱਤੇ ਬਿਠਾ ਕੇ ਉਸ ਦੀ ਜਾਨ ਖਤਰੇ ’ਚ ਪਾਉਣ ਦੀ ਵੀਡੀਓ ਸਾਹਮਣੇ ਆਈ ਹੈ।


author

Inder Prajapati

Content Editor

Related News