ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ ਅਤੇ ਦੋ ਪੁੱਤਾਂ ਦਾ ਕ.ਤਲ
Friday, Nov 01, 2024 - 12:19 PM (IST)
ਡਿੰਡੋਰੀ- ਮੱਧ ਪ੍ਰਦੇਸ਼ ਦੇ ਕਬਾਇਲੀ ਬਹੁ-ਗਿਣਤੀ ਵਾਲੇ ਡਿੰਡੋਰੀ ਜ਼ਿਲ੍ਹੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਰਿਸ਼ਤੇਦਾਰਾਂ ਦੇ ਸਮੂਹ ਨੇ ਇਕ 65 ਸਾਲਾ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਤੀਜੇ ਪੁੱਤਰ ਨੂੰ ਵੀ ਜ਼ਖਮੀ ਕਰ ਦਿੱਤਾ।
ਧਰਮ ਸਿੰਘ ਮਾਰਵੀ ਅਤੇ ਉਸ ਦੇ ਪੁੱਤਰਾਂ ਸ਼ਿਵਰਾਜ ਮਾਰਵੀ (40) ਅਤੇ ਰਘੂਰਾਜ (28) ਦੀ ਵੀਰਵਾਰ ਰਾਤ ਨੂੰ ਲਾਲਪੁਰ ਵਿਖੇ ਕਤਲ ਕਰ ਦਿੱਤਾ ਗਿਆ। ਗਰਦਾਸਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਦੁਰਗਾ ਨਾਗਪੁਰੇ ਨੇ ਦੱਸਿਆ ਕਿ ਮਾਰਵੀ ਦਾ ਤੀਜਾ ਪੁੱਤਰ ਰਾਮਰਾਜ ਹਮਲੇ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਅਤੇ ਪੀੜਤ ਦੋ ਭਰਾਵਾਂ ਦੇ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਵਿਚਾਲੇ ਵਾਹੀਯੋਗ ਜ਼ਮੀਨ ਨੂੰ ਲੈ ਕੇ ਝਗੜੇ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 50 ਕਿਲੋਮੀਟਰ ਦੂਰ ਲਾਲਪੁਰ ਵਿਚ ਉਨ੍ਹਾਂ ਦੇ ਖੇਤਾਂ ਵਿਚ ਫਸਲਾਂ ਦੀ ਕਟਾਈ ਨੂੰ ਲੈ ਕੇ ਮਤਭੇਦ ਕਤਲ ਦਾ ਕਾਰਨ ਬਣੇ। ਡਿੰਡੋਰੀ ਦੇ ਪੁਲਸ ਸੁਪਰਡੈਂਟ ਵਾਹਨੀ ਸਿੰਘ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।