ਜਾਦੂ-ਟੂਣੇ ਦੇ ਸ਼ੱਕ ਹੇਠ ਵਿਅਕਤੀ ਦਾ ਸਿਰ ਧੜ ਨਾਲੋਂ ਕੀਤਾ ਵੱਖ

Friday, May 30, 2025 - 12:17 AM (IST)

ਜਾਦੂ-ਟੂਣੇ ਦੇ ਸ਼ੱਕ ਹੇਠ ਵਿਅਕਤੀ ਦਾ ਸਿਰ ਧੜ ਨਾਲੋਂ ਕੀਤਾ ਵੱਖ

ਭਵਾਨੀਪਟਨਾ (ਓਡਿਸ਼ਾ)–ਓਡਿਸ਼ਾ ਦੇ ਕਾਲਾਹਾਂਡੀ ਜ਼ਿਲੇ ਵਿਚ ਜਾਦੂ-ਟੂਣਾ ਕਰਨ ਦੇ ਸ਼ੱਕ ਹੇਠ 65 ਸਾਲਾ ਇਕ ਵਿਅਕਤੀ ਦਾ ਕਥਿਤ ਤੌਰ ’ਤੇ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਉਸ ਦੀ ਬਿਨਾਂ ਸਿਰ ਦੀ ਲਾਸ਼ ਦੇਯਪੁਰ ਪਿੰਡ ਦੇ ਇਕ ਤਾਲਾਬ ਵਿਚੋਂ ਬਰਾਮਦ ਕੀਤੀ ਗਈ। ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਕਲਾਮਪੁਰ ਪੁਲਸ ਥਾਣਾ ਇਲਾਕੇ ਦੇ ਦੇਯਪੁਰ ਪਿੰਡ ਵਾਸੀ ਰੂਪਸਿੰਘ ਮਾਝੀ ਵਜੋਂ ਹੋਈ ਹੈ।
ਪੁਲਸ ਮੁਤਾਬਕ ਰੂਪਸਿੰਘ ਦੀ ਹੱਤਿਆ 18 ਮਈ ਦੀ ਰਾਤ ਨੂੰ ਕੀਤੀ ਗਈ ਸੀ। ਰੂਪਸਿੰਘ ਦਾ ਧੜ ਪਿੰਡ ਦੇ ਇਕ ਵੱਡੇ ਤਾਲਾਬ ਵਿਚੋਂ ਬਰਾਮਦ ਕੀਤਾ ਗਿਆ, ਜਦਕਿ ਸਿਰ ਦੀ ਭਾਲ ਅਜੇ ਵੀ ਜਾਰੀ ਹੈ। 20 ਮਈ ਨੂੰ ਰੂਪਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਲਾਮਪੁਰ ਥਾਣੇ ਵਿਚ ਦਰਜ ਕਰਵਾਈ ਗਈ ਸੀ।


author

Hardeep Kumar

Content Editor

Related News