‘ਸੋਨੇ ਦੀਆਂ ਕੀਮਤਾਂ ’ਤੇ ਹੁਣ ਜੰਗ ਨਾਲੋਂ ਵੱਧ ਮਹਿੰਗਾਈ ਅਤੇ ਮਾਨੇਟਰੀ ਪਾਲਿਸੀ ਦਾ ਅਸਰ’

Monday, Aug 10, 2026 - 07:12 PM (IST)

‘ਸੋਨੇ ਦੀਆਂ ਕੀਮਤਾਂ ’ਤੇ ਹੁਣ ਜੰਗ ਨਾਲੋਂ ਵੱਧ ਮਹਿੰਗਾਈ ਅਤੇ ਮਾਨੇਟਰੀ ਪਾਲਿਸੀ ਦਾ ਅਸਰ’

ਬਿਜ਼ਨੈੱਸ ਡੈਸਕ - ਸੋਨੇ ਦੀਆਂ ਕੀਮਤਾਂ ਅਤੇ ਭੂ-ਸਿਆਸੀ ਟਕਰਾਅ ਦਰਮਿਆਨ ਰਵਾਇਤੀ ਸਬੰਧਾਂ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਿਰਫ ਜੰਗ ਜਾਂ ਕਿਸੇ ਖੇਤਰੀ ਟਕਰਾਅ ਨਾਲ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਨਹੀਂ ਆਉਂਦੀ। ਮਹਿੰਗਾਈ, ਵਿਆਜ ਦਰਾਂ, ਬਾਂਡ ਯੀਲਡ ਅਤੇ ਕੇਂਦਰੀ ਬੈਂਕਾਂ ਦੀ ਮਾਨੇਟਰੀ ਪਾਲਿਸੀ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਵੱਧ ਮਹੱਤਵਪੂਰਨ ਕਾਰਕ ਬਣ ਗਏ ਹਨ। ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸਿਜ਼ ਦੀ ‘ਐੱਚ1 2026 ਪ੍ਰੇਸ਼ੀਅਸ ਮੈਟਲਜ਼ ਰਿਪੋਰਟ’ ’ਚ ਇਹ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ 2026 ਦੀ ਪਹਿਲੀ ਛਿਮਾਹੀ ਨੇ ਸਪੱਸ਼ਟ ਕੀਤਾ ਕਿ ਭੂ-ਸਿਆਸੀ ਜੋਖਮ ਆਪਣੇ ਆਪ ’ਚ ਸੋਨੇ ’ਚ ਤੇਜ਼ੀ ਬਣਾਈ ਰੱਖਣ ਲਈ ਕਾਫ਼ੀ ਨਹੀਂ ਹਨ।

ਇਹ ਵੀ ਪੜ੍ਹੋ : ਹਸਪਤਾਲ 'ਚ ਦਾਖ਼ਲ ਹੋਏ Sonu Nigam, ਹਾਲਤ ਦੇਖ ਭਾਵੁਕ ਹੋਏ ਪ੍ਰਸ਼ੰਸਕ(Video)

ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸਿਜ਼ ’ਚ ਜਿਣਸ ਖੋਜ ਪ੍ਰਮੁੱਖ ਨਵਨੀਤ ਦਮਾਨੀ ਨੇ ਕਿਹਾ ਕਿ ਬਾਜ਼ਾਰ ਹੁਣ ਜੰਗ ਅਤੇ ਟਕਰਾਅ ਨੂੰ ਸਿਰਫ ਸੁਰੱਖਿਅਤ ਨਿਵੇਸ਼ ਦੀ ਮੰਗ ਦੇ ਨਜ਼ਰੀਏ ਤੋਂ ਨਹੀਂ ਦੇਖਦਾ। ਨਿਵੇਸ਼ਕ ਇਹ ਮੁਲਾਂਕਣ ਕਰਦੇ ਹਨ ਕਿ ਕਿਸੇ ਟਕਰਾਅ ਦਾ ਮਹਿੰਗਾਈ, ਅਸਲ ਵਿਆਜ ਦਰਾਂ ਅਤੇ ਮਾਨੇਟਰੀ ਪਾਲਿਸੀ ਦੀਆਂ ਸੰਭਾਵਨਾਵਾਂ ’ਤੇ ਕੀ ਅਸਰ ਪਵੇਗਾ।

ਇਹ ਵੀ ਪੜ੍ਹੋ :  ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ

ਉੱਚੀਆਂ ਵਿਆਜ ਦਰਾਂ ਬਣੀਆਂ ਚੁਣੌਤੀ

ਰਿਪੋਰਟ ’ਚ ਕਿਹਾ ਗਿਆ ਕਿ ਉੱਚੇ ਬਾਂਡ ਯੀਲਡ ਸੋਨੇ ਲਈ ਸਭ ਤੋਂ ਵੱਡੀਆਂ ਰੁਕਾਵਟਾਂ ’ਚ ਸ਼ਾਮਲ ਰਹੇ। ਵਿਆਜ ਦਰਾਂ ਉੱਚੀਆਂ ਰਹਿਣ ’ਤੇ ਸੋਨੇ ਵਰਗੇ ਗੈਰ-ਵਿਆਜ ਦੇਣ ਵਾਲੇ ਨਿਵੇਸ਼ ਦੀ ਖਿੱਚ ਘੱਟਦੀ ਹੈ। ਇਸ ਨਾਲ ਭੂ-ਸਿਆਸੀ ਤਣਾਅ ਦੇ ਬਾਵਜੂਦ ਸੋਨੇ ਦੀ ਤੇਜ਼ੀ ਸੀਮਤ ਰਹਿ ਸਕਦੀ ਹੈ।

ਇਹ ਵੀ ਪੜ੍ਹੋ :  ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼

ਸ਼ੁਰੂਆਤ ’ਚ ਕਈ ਕਾਰਕਾਂ ਤੋਂ ਮਿਲਿਆ ਸਹਾਰਾ

ਸਾਲ ਦੀ ਸ਼ੁਰੂਆਤ ’ਚ ਨੀਤੀਗਤ ਬੇਯਕੀਨੀ, ਨਿਵੇਸ਼ ਫੰਡਾਂ ’ਚ ਵਧਦਾ ਨਿਵੇਸ਼, ਕੇਂਦਰੀ ਬੈਂਕਾਂ ਦੀ ਖਰੀਦਦਾਰੀ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ’ਚ ਕਟੌਤੀ ਦੀਆਂ ਉਮੀਦਾਂ ਨੇ ਸੋਨੇ ਦੀਆਂ ਕੀਮਤਾਂ ਨੂੰ ਮਜ਼ਬੂਤੀ ਦਿੱਤੀ,ਪਰ ਬਾਅਦ ’ਚ ਟੈਰਿਫ ਵਧਣ ਨਾਲ ਉਤਪਾਦਨ ਲਾਗਤ ਅਤੇ ਮਹਿੰਗਾਈ ਦੇ ਖਦਸ਼ੇ ਵਧੇ। ਇਸ ਨਾਲ ਲੰਬੇ ਸਮੇਂ ਤੱਕ ਉੱਚੀਆਂ ਵਿਆਜ ਦਰਾਂ ਬਣੇ ਰਹਿਣ ਦੀ ਸੰਭਾਵਨਾ ਮਜ਼ਬੂਤ ਹੋਈ।

ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ

ਕੱਚੇ ਤੇਲ ਦੀ ਤੇਜ਼ੀ ਨੇ ਬਦਲਿਆ ਸਮੀਕਰਨ

ਰਿਪੋਰਟ ਅਨੁਸਾਰ ਅਮਰੀਕਾ-ਈਰਾਨ ਟਕਰਾਅ ਇਸ ਦੀ ਉਦਾਹਰਣ ਰਿਹਾ। ਟਕਰਾਅ ਵਧਣ ’ਤੇ ਸ਼ੁਰੂਆਤ ’ਚ ਸੋਨੇ ਦੀ ਮੰਗ ਵਧੀ ਪਰ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਨੇ ਮਹਿੰਗਾਈ ਦੀ ਚਿੰਤਾ ਵਧਾ ਦਿੱਤੀ। ਇਸ ਨਾਲ ਮਾਨੇਟਰੀ ਪਾਲਿਸੀ ’ਚ ਢਿੱਲ ਦੀ ਉਮੀਦ ਕਮਜ਼ੋਰ ਹੋਈ ਅਤੇ ਸੋਨੇ ਦੀ ਤੇਜ਼ੀ ’ਤੇ ਠੱਲ੍ਹ ਪਈ। ਬਾਅਦ ਵਿੱਚ ਕੀਮਤਾਂ ’ਚ ਸੁਧਾਰ ਵੀ ਦੇਖਿਆ ਗਿਆ।

ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ

ਅੱਗੇ ਕਿਹੜੇ ਕਾਰਕਾਂ ’ਤੇ ਨਜ਼ਰ

ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ’ਚ ਮਹਿੰਗਾਈ ਦਾ ਰੁਖ, ਫੈਡਰਲ ਰਿਜ਼ਰਵ ਦੇ ਸੰਕੇਤ, ਵਿਸ਼ਵਵਿਆਪੀ ਨਕਦੀ ਦੀ ਉਪਲੱਬਧਤਾ, ਕੇਂਦਰੀ ਬੈਂਕਾਂ ਦੀ ਸੋਨੇ ਦੀ ਖਰੀਦ, ਨਿਵੇਸ਼ ਫੰਡਾਂ ’ਚ ਨਿਵੇਸ਼ ਅਤੇ ਸੱਟੇਬਾਜ਼ੀ ਦੀਆਂ ਗਤੀਵਿਧੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਦਿਸ਼ਾ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਰਿਪੋਰਟ ਨੇ ਕਿਹਾ ਕਿ ਟੈਰਿਫ ਹੁਣ ਸਿਰਫ ਆਰਥਿਕ ਵਾਧੇ ਲਈ ਜੋਖਮ ਨਹੀਂ ਹਨ ਸਗੋਂ ਉਹ ਮਹਿੰਗਾਈ ਵਧਾਉਣ ਵਾਲੀ ਤਾਕਤ ਵੀ ਬਣ ਗਏ ਹਨ।

ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ : ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ ਮਹਿੰਗੀਆਂ, ਫ਼ੈਸਟਿਵ ਸੀਜ਼ਨ ’ਤੇ ਹੋਰ ਵਧ ਸਕਦੇ ਹਨ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News