ਸਾਰੇ ਰੋਸੇ ਭੁਲਾ ਕੇ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਵੇਗੀ ਮਮਤਾ

Tuesday, May 28, 2019 - 07:49 PM (IST)

ਸਾਰੇ ਰੋਸੇ ਭੁਲਾ ਕੇ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਵੇਗੀ ਮਮਤਾ

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਾਰੇ ਰੋਸੇ ਭੁਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨਗੀ। ਲੋਕ ਸਭਾ ਚੋਣ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਬੀਜੇਪੀ ਵਿਚਾਲੇ ਤੀਖੀ ਬਿਆਨਬਾਜੀ ਦੇਖਣ ਨੂੰ ਮਿਲੀ ਸੀ। ਦੋਹਾਂ ਧਿਰਾਂ ਦੇ ਨੇਤਾਵਾਂ ਨੇ ਕਈ ਵਿਵਾਦਿਤ ਬਿਆਨ ਦਿੱਤੇ ਅਤੇ ਇਕ ਦੂਜੇ 'ਤੇ ਦੋਸ਼ ਲਗਾਏ ਸਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਮਮਤਾ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਨਹੀਂ ਕਰਨਗੀ। ਹਾਲਾਂਕਿ ਮਮਤਾ 30 ਮਈ ਨੂੰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੁੜ ਸਹੁੰ ਚੁੱਕਣ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੀ।

ਤਾਮਿਲ ਸਿਨੇਮਾ ਦੇ ਤਿੰਨ ਦਿੱਗਜ ਅਦਾਕਾਰ ਵੀ ਹੋਣਗੇ ਸ਼ਾਮਲ
ਤਾਮਿਲ ਸਿਨੇਮਾ ਦੇ ਦਿੱਗਜ ਅਕਾਦਾਰ ਰਜਨੀਕਾਂਤ ਤੇ ਕਮਲ ਹਾਸਨ ਨੂੰ ਵੀ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸੱਦਾ ਦਿੱਤਾ ਗਿਆ ਹੈ। ਹਾਸਨ ਦੀ ਮੱਕਲ ਨੀਧੀ ਮੱਯਮ ਪਾਰਟੀ ਨੇ ਪਹਿਲੀ ਵਾਰ ਲੋਕ ਸਭਾ ਚੋਣ 'ਚ ਹਿੱਸਾ ਲਿਆ ਸੀ ਅਤੇ ਰਜਨੀਕਾਂਤ ਨੇ ਦਸੰਬਰ 2017 'ਚ ਰਾਜਨੀਤੀ 'ਚ ਆਉਣ ਬਾਰੇ ਕੀਤੇ ਐਲਾਨ ਨੂੰ ਹਾਲੇ ਤਕ ਰਸਮੀ ਰੂਪ ਨਹੀਂ ਦਿੱਤਾ ਹੈ। ਦੋਹਾਂ ਅਦਾਕਾਰਾਂ ਨਾਲ ਜੁੜੇ ਕਰੀਬੀ ਸੂਤਰਾਂ ਨੇ ਵੀਰਵਾਰ ਨੂੰ ਹੋਣ ਵਾਲੇ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਮਿਲਣ ਦੀ ਜਾਣਕਾਰੀ ਦਿੱਤੀ ਪਰ ਅਦਾਕਾਰਾਂ ਨੇ ਇਸ 'ਚ ਸ਼ਿਰਕਤ ਕਰਨੀ ਹੈ ਜਾਂ ਨਹੀਂ ਇਸ ਦੀ ਜਾਣਕਾਰੀ ਨਹੀਂ ਦਿੱਤੀ।


author

Inder Prajapati

Content Editor

Related News