ਮਮਤਾ ਬੈਨਰਜੀ ਦੀ ਹਾਲਤ ਹਾਰੇ ਹੋਏ ਖਿਡਾਰੀ ਵਰਗੀ ਹੈ : JP ਨੱਢਾ

Tuesday, Apr 13, 2021 - 05:29 PM (IST)

ਮਮਤਾ ਬੈਨਰਜੀ ਦੀ ਹਾਲਤ ਹਾਰੇ ਹੋਏ ਖਿਡਾਰੀ ਵਰਗੀ ਹੈ : JP ਨੱਢਾ

ਕੋਲਕਾਤਾ- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਤ੍ਰਿਣਮੂਲ ਕਾਂਗਰਸ ਦੇ ਨਾਅਰੇ 'ਖੇਲਾ ਹੋਬੇ' 'ਤੇ ਨਿਸ਼ਾਨਾ ਸਾਧਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਾਲਤ ਇਕ 'ਹਾਰੇ ਹੋਏ ਖਿਡਾਰੀ' ਵਰਗੀ ਹੈ। ਨੱਢਾ ਨੇ ਪੂਰਬ ਬਰਧਮਾਨ ਜ਼ਿਲ੍ਹੇ ਦੇ ਕਾਲਨਾ 'ਚ ਇਕ ਰੋਡ ਸ਼ੋਅ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਚੋਣ ਕਮਿਸ਼ਨ ਵੱਲ ਉਂਗਲੀ ਚੁੱਕ ਰਹੀ, ਉਨ੍ਹਾਂ 'ਤੇ ਦੋਸ਼ ਲਗਾ ਰਹੀ ਤ੍ਰਿਣਮੂਲ ਕਾਂਗਰਸ ਮੁਖੀ ਇਹ ਭੁੱਲ ਗਈ ਹੈ ਕਿ ਕੀ ਉਨ੍ਹਾਂ ਨੇ ਸੂਬੇ ਦੇ ਲੋਕਾਂ ਲਈ ਕੁਝ ਅਜਿਹਾ ਕੀਤਾ ਹੈ, ਜਿਸ ਦਾ ਕਿ ਉਹ ਸਿਹਰਾ ਲੈ ਸਕਣ।

ਇਹ ਵੀ ਪੜ੍ਹੋ : ਬੰਗਾਲ ’ਚ ਸਿਆਸੀ ਭੂਚਾਲ: ਚੋਣ ਕਮਿਸ਼ਨ ਦੀ ਕਾਰਵਾਈ ਖਿਲਾਫ ਧਰਨੇ ’ਤੇ ਬੈਠੀ ਮਮਤਾ

ਨੱਢਾ ਨੇ ਕਿਹਾ,''ਮਮਤਾ ਦੀ ਹਾਲਤ ਖੇਡ 'ਚ ਹਾਰੇ ਹੋਏ ਖਿਡਾਰੀ ਵਰਗੀ ਹੈ। ਉਨ੍ਹਾਂ ਨੇ ਸਾਲਾਂ ਤੱਕ ਸੂਬੇ ਦੀ ਜਨਤਾ ਨਾਲ ਸਿਰਫ਼ ਅਨਿਆਂ ਕੀਤਾ ਪਰ ਭਾਜਪਾ ਜੇਕਰ ਸੱਤਾ 'ਚ ਆਉਂਦੀ ਹੈ ਤਾਂ ਇੱਥੇ ਵਿਕਾਸ ਲਿਆਏਗੀ, ਬੀਬੀਆਂ 'ਤੇ ਅੱਤਿਆਚਾਰ ਰੋਕੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੇਗੀ।'' ਉਨ੍ਹਾਂ ਕਿਹਾ ਕਿ ਤ੍ਰਿਣਮੂਲ ਦੀ ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਕਾਇਮ ਕਰਨ 'ਚ ਵੀ ਅਸਫ਼ਲ ਰਹੀ ਹੈ। ਨੱਢਾ ਨੇ ਕਿਹਾ,''ਮਮਤਾ ਬੈਨਰਜੀ ਦੀ ਜ਼ਬਰਨ ਵਸੂਲੀ, ਤੁਸ਼ਟੀਕਰਨ ਦੀ ਰਾਜਨੀਤੀ, ਉਨ੍ਹਾਂ ਦਾ ਤਾਨਾਸ਼ਾਹੀ ਭਰਿਆ ਰਵੱਈਆ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਚਲਾਏ ਗਏ ਰਿਸ਼ਵਤ ਦੇ ਚਲਨ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।''

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਮਮਤਾ ਨੂੰ ਪ੍ਰਚਾਰ ਤੋਂ ਰੋਕਣ ਦਾ ਫ਼ੈਸਲਾ ਭਾਜਪਾ ਦੇ ਕਹਿਣ 'ਤੇ ਲਿਆ : ਸੰਜੇ ਰਾਊਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News