ਮਮਤਾ ਦਾ ਵਿਵਹਾਰ ਕਿਮ ਜੋਂਗ ਉਨ ਵਰਗਾ, ਸ਼ਾਇਦ ਖੁਦ ਨੂੰ ਸਮਝ ਬੈਠੀ ਹੈ PM

Saturday, May 16, 2020 - 07:53 PM (IST)

ਮਮਤਾ ਦਾ ਵਿਵਹਾਰ ਕਿਮ ਜੋਂਗ ਉਨ ਵਰਗਾ, ਸ਼ਾਇਦ ਖੁਦ ਨੂੰ ਸਮਝ ਬੈਠੀ ਹੈ PM

ਨਵੀਂ ਦਿੱਲੀ (ਏਜੰਸੀ)— ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਰਨਜੀ 'ਤੇ ਨਿਸ਼ਾਨਾ ਬਿੰਨ੍ਹਦੇ ਹੋਏ ਕਿਹਾ ਕਿ ਮਮਤਾ ਬੈਨਰਜੀ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਤੇ ਉਹ ਉੱਤਰ ਕੋਰੀਆ ਦੇ ਕਿਮ ਜੋਂਗ ਵਰਗਾ ਵਿਵਹਾਰ ਕਰਦੀ ਹੈ ਤੇ ਉਹ ਸ਼ਾਇਦ ਖੁਦ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਸ਼ਾਇਦ ਸਮਝ ਬੈਠੀ ਹੈ। ਗਿਰਿਰਾਜ ਨੇ ਕਿਹਾ ਕਿ ਮਮਤਾ ਬੈਨਰਜੀ ਇਹ ਭੁੱਲ ਗਈ ਹੈ ਕਿ ਉਹ ਇਕ ਸੂਬੇ ਦੀ ਮੁੱਖ ਮੰਤਰੀ ਹੈ। ਉਸ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਫੈਡਰਲ ਸਟ੍ਰਕਚਰ 'ਚ ਸੂਬੇ ਦੀ ਸੀਮਾ ਕੇਂਦਰ ਨਾਲ ਮਿਲ ਕੇ ਕੰਮ ਕਰਨ ਦੀ ਹੁੰਦੀ ਹੈ। ਗਿਰਿਰਾਜ ਨੇ ਕਿਹਾ ਕਿ ਮਮਤਾ ਬੈਨਰਜੀ ਦਾ ਵਿਵਹਾਰ ਕਿਮ ਜੋਂਗ ਵਰਗਾ ਹੈ ਕਿ ਜੋ ਉਸਦੇ ਵਿਰੁੱਧ ਬੋਲੋ ਉਸ ਨੂੰ ਮਰਵਾ ਦਓ ਤੇ ਹਰ ਕੰਮ 'ਤੇ ਕਹਿਣਾ ਕਿ ਅਸੀਂ ਨਹੀਂ ਕਰਨ ਦੇਵਾਂਗੇ। ਦੱੱਸ ਦੇਈਏ ਕਿ ਮਮਤਾ ਨੇ ਕੇਂਦਰ ਸਰਕਾਰ ਦੇ ਐਲਾਨੇ 20 ਲੱਖ ਕਰੋੜ ਦੇ ਪੈਕੇਜ ਨੂੰ ਜ਼ੀਰੋ ਕਰਾਰ ਦਿੱਤਾ ਸੀ।


author

Gurdeep Singh

Content Editor

Related News