ਮਮਤਾ ਬੈਨਰਜੀ ਨੇ ਟਵਿੱਟਰ ਨੂੰ ਕੰਟੋਰਲ ਕਰਨ ਦੀ ਕੇਂਦਰ ਦੀ ਕੋਸ਼ਿਸ਼ ਦੀ ਨਿੰਦਾ ਕੀਤੀ

06/17/2021 5:56:07 PM

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵਿੱਟਰ ਨੂੰ ਕੰਟਰੋਲ ਕਰਨ ਦੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕੋਸ਼ਿਸ਼ ਦੀ ਵੀਰਵਾਰ ਨੂੰ ਨਿੰਦਾ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਮਾਈਕ੍ਰੋਬਲਾਗਿੰਗ ਸਾਈਟ ਨੂੰ ਪ੍ਰਭਾਵਿਤ ਕਰਨ 'ਚ ਅਸਫ਼ਲ ਹੋਣ ਤੋਂ ਬਾਅਦ ਹੁਣ ਇਸ ਨੂੰ ਪ੍ਰਭਾਵਹੀਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਸ ਦੀ ਤੁਲਨਾ ਆਪਣੀ ਸਰਕਾਰ ਨਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਨਾਲ ਵੀ ਕੇਂਦਰ ਅਜਿਹਾ ਵੀ ਰਵੱਈਆ ਕਰ ਰਿਹਾ ਹੈ। ਮਮਤਾ ਬੈਨਰਜੀ ਨੇ ਕਿਹਾ,''ਮੈਂ ਇਸ ਦੀ ਨਿੰਦਾ ਕਰਦੀ ਹਾਂ। ਉਹ ਟਵਿੱਟਰ ਨੂੰ ਕੰਟਰੋਲ ਨਹੀਂ ਕਰ ਸਕਦੇ ਤਾਂ ਹੁਣ ਇਸ ਨੂੰ ਪ੍ਰਭਾਵਹੀਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੇਂਦਰ ਹਰ ਉਸ ਵਿਅਕਤੀ ਨਾਲ ਇਹ ਕਹਿ ਰਹੇ ਹਨ, ਜਿਸ ਨੂੰ ਆਪਣੇ ਪੱਖ 'ਚ ਨਹੀਂ ਲਿਆ ਪਾ ਰਹੇ ਹਨ। ਉਹ ਮੈਨੂੰ ਕੰਟਰੋਲ ਨਹੀਂ ਕਰ ਸਕਦੇ, ਇਸ ਲਈ ਮੇਰੀ ਸਰਕਾਰ ਉਹ ਵੀ ਪ੍ਰਭਾਵਹੀਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।''

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਸਾਈਟ ਟਵਿੱਟਰ ਦਾ ਭਾਰਤ 'ਚ ਕਾਨੂੰਨੀ ਸੁਰੱਖਿਆ ਕਵਚ ਦੇਸ਼ ਦੀ ਸੂਚਨਾ ਤਕਨਾਲੋਜੀ ਨਿਯਮਾਂ ਦਾ ਪਾਲਣ ਨਹੀਂ ਕਰਨ ਅਤੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਅਧਿਕਾਰੀਆਂ ਦੀ ਨਿਯੁਕਤੀ ਨਹੀਂ ਕਰਨ ਤੋਂ ਖੋਹ ਗਿਆ ਹੈ। ਹੁਣ ਤੀਜੇ ਪੱਖ ਦੀ ਗੈਰ-ਕਾਨੂੰਨੀ ਸਮੱਗਰੀ ਕਾਰਨ ਟਵਿੱਟਰ 'ਤੇ ਵੀ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਪੱਛਮੀ ਬੰਗਾਲ 'ਚ ਸਿਆਸੀ ਹਿੰਸਾ ਜਾਰੀ ਰਹਿਣ ਦੇ ਭਾਜਪਾ ਦੇ ਦੋਸ਼ਾਂ 'ਤੇ ਬੈਨਰਜੀ ਨੇ ਕਿਹਾ ਕਿ ਇਹ ਭਗਵਾ ਪਾਰਟੀ ਦੀ 'ਚਾਲ' ਹੈ ਅਤੇ ਉਸ ਦੇ ਦਾਅਵੇ ਪੂਰੀ ਤਰ੍ਹਾਂ ਨਾਲ ਆਧਾਰਹੀਣ ਹਨ। ਉਨ੍ਹਾਂ ਕਿਹਾ,''ਰਾਜ 'ਚ ਕੋਈ ਸਿਆਸੀ ਹਿੰਸਾ ਨਹੀਂ ਹੋ ਰਹੀ ਹੈ। ਇਕ-ਦੋ ਘਟਨਾਵਾਂ ਹੋ ਸਕਦੀਆਂ ਹਨ ਪਰ ਉਨ੍ਹਾਂ 'ਤੇ ਸਿਆਸੀ ਹਿੰਸਾ ਦਾ ਠੱਪ ਨਹੀਂ ਲਗਾਇਆ ਜਾ ਸਕਦਾ।''


DIsha

Content Editor

Related News