ਮਮਤਾ ਸਰਕਾਰ ਵਿਰੁੱਧ ਸੜਕਾਂ ''ਤੇ ਉਤਰੇ ਭਾਜਪਾ ਵਰਕਰ, ਪੁਲਸ ਨੇ ਕੀਤਾ ਲਾਠੀਚਾਰਜ

Thursday, Oct 08, 2020 - 02:20 PM (IST)

ਮਮਤਾ ਸਰਕਾਰ ਵਿਰੁੱਧ ਸੜਕਾਂ ''ਤੇ ਉਤਰੇ ਭਾਜਪਾ ਵਰਕਰ, ਪੁਲਸ ਨੇ ਕੀਤਾ ਲਾਠੀਚਾਰਜ

ਨੈਸ਼ਨਲ ਡੈਸਕ- ਪੱਛਮੀ ਬੰਗਾਲ 'ਚ ਆਪਣੇ ਸਾਥੀ ਦੇ ਕਤਲ ਦੇ ਵਿਰੋਧ 'ਚ ਭਾਜਪਾ ਵਰਕਰ ਸੜਕਾਂ 'ਤੇ ਉਤਰ ਆਏ ਹਨ। ਕੋਲਕਾਤਾ 'ਚ ਜਗ੍ਹਾ-ਜਗ੍ਹਾ ਮਮਤਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਰਾਜ ਸਕੱਤਰੇਤ ਵਲੋਂ ਭਾਜਪਾ ਦੇ ਮਾਰਚ ਦੌਰਾਨ ਪਾਰਟੀ ਵਰਕਰਾਂ ਅਤੇ ਪੱਛਮੀ ਬੰਗਾਲ ਪੁਲਸ ਦਰਮਿਆਨ ਝੜਪ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਪ੍ਰਦਰਸ਼ਨਕਾਰੀ ਵਰਕਰਾਂ 'ਤੇ ਜੰਮ ਕੇ ਲਾਠੀਆਂ ਚਲਾਈਆਂ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। ਇਸ ਦੇ ਵਿਰੋਧ 'ਚ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਵਿਚ ਸੜਕ ਧਰਨੇ 'ਤੇ ਬੈਠ ਗਏ ਹਨ।

ਕਿਸੇ ਵੀ ਵਾਹਨ ਨੂੰ ਲੰਘਣ ਦੀ ਮਨਜ਼ੂਰੀ ਨਹੀਂ
ਪੁਲਸ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ 'ਨਭਾਨਾ ਵੱਲ ਮਾਰਚ' ਦੌਰਾਨ ਹਾਵੜਾ ਦੇ ਸੰਤਰਾਗਾਛੀ 'ਚ ਵਰਕਰਾਂ ਨੂੰ ਰੋਕਣ ਲਈ ਪੁਲਸ ਨੇ ਪਾਣੀਆਂ ਦੀ ਵਾਛੜਾਂ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ ਗਈ। ਭਾਜਪਾ ਦੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਹੈੱਡ ਕੁਆਰਟਰ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਉੱਥੇ ਹੀ ਵਿਦਿਆਸਾਗਰ ਸੇਤੂ ਅਤੇ ਹਾਵੜਾ ਬਰਿੱਜ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਕਿਸੇ ਵੀ ਵਾਹਨ ਨੂੰ ਉੱਥੋਂ ਲੰਘਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ।

ਇਹ ਨੇਤਾ ਹਨ ਪ੍ਰਦਰਸ਼ਨ 'ਚ ਸ਼ਾਮਲ
ਦਰਅਸਲ ਸੂਬੇ 'ਚ ਭਾਜਪਾ ਵਰਕਰਾਂ ਦੇ ਕਤਲਾਂ ਨੂੰ ਲੈ ਕੇ ਕੋਲਕਾਤਾ 'ਚ 'ਨਬੰਨਾ ਚੱਲੋ' ਅੰਦੋਲਨ 'ਚ ਵਿਰੋਧ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ 'ਚ ਕੈਲਾਸ਼ ਵਿਜੇਵਰਗੀਏ, ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼, ਰਾਸ਼ਟਰੀ ਉੱਪ ਪ੍ਰਧਾਨ ਮੁਕੁਲ ਰਾਏ ਆਦਿ ਸ਼ਾਮਲ ਹਨ। ਕੈਲਾਸ਼ ਵਿਜੇਵਰਗੀਏ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਮਮਤਾ ਸਰਕਾਰ ਡਰਦੀ ਹੈ, ਇਸ ਲਈ ਵਿਰੋਧ ਦੇ ਬੁਨਿਆਦੀ ਲੋਕਤੰਤਰੀ ਅਧਿਕਾਰਾਂ ਨੂੰ ਵੀ ਨਕਾਰ ਰਹੀ ਹੈ।

PunjabKesariਇਹ ਸੀ ਮਾਮਲਾ
ਦੱਸਣਯੋਗ ਹੈ ਕਿ ਉੱਤਰੀ 24 ਪਰਗਨਾ 'ਚ ਨਗਰ ਬਾਡੀ ਦੇ ਕੌਂਸਲਰ ਸ਼ੁਕਲਾ ਦੀ ਐਤਵਾਰ ਸ਼ਾਮ ਇੱਥੋਂ ਕਰੀਬ 20 ਕਿਲੋਮੀਟਰ ਦੂਰ ਟੀਟਾਗੜ੍ਹ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ 'ਚ ਹੁਣ ਤੱਕ ਤਿੰਨ ਲੋਕ ਗ੍ਰਿਫ਼ਤਾਰ ਕਰ ਲਏ ਗਏ ਹਨ।


author

DIsha

Content Editor

Related News