ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਮਮਤਾ ਦਾ ਪਲਟਵਾਰ, ਕਿਹਾ-ਮੋਦੀ ਮੇਰੇ ਤੋਂ ਡਰੇ ਹੋਏ

05/15/2019 9:41:04 PM

ਨੈਸ਼ਨਲ ਡੈਸਕ—ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐੱਸ.ਸੀ. ਪ੍ਰਮੁੱਖ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ-ਸ਼ਾਹ ਨੇ ਚੋਣ ਕਮਿਸ਼ਨ ਨੂੰ ਕਹਿ ਕੇ ਇਹ ਕਾਰਵਾਈ ਕੀਤੀ ਹੈ। ਅਮਿਤ ਸ਼ਾਹ ਨੇ ਚੋਣ ਕਮਿਸ਼ਨ ਨੂੰ ਧਮਕੀ ਦਿੱਤੀ ਸੀ। ਨਰਿੰਦਰ ਮੋਦੀ ਮੇਰੇ ਤੋਂ ਡਰੇ ਹੋਏ ਹਨ। ਨਰਿੰਦਰ ਮੋਦੀ ਨੇ ਮੇਰਾ ਅਪਮਾਨ ਕੀਤਾ ਹੈ।

PunjabKesari

ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ 'ਚ ਵੀ ਆਰ.ਐੱਸ.ਐੱਸ. ਦੇ ਲੋਕ ਹਨ, ਜੋ ਮੋਦੀ-ਸ਼ਾਹ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਅਜਿਹੇ ਮੋਦੀ-ਸ਼ਾਹ ਨੂੰ ਨਹੀਂ ਜਿੱਤਾ ਸਕਦੇ। ਮੋਦੀ ਨੂੰ ਅਜੇ ਬੰਗਾਲ ਦੀ ਪਛਾਣ ਨਹੀਂ ਹੈ। ਭਾਜਪਾ ਦੇ ਲੋਕਾਂ ਨੇ ਬੰਗਾਲ ਅਤੇ ਬੰਗਾਲੀਆਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਨੇ ਕਸ਼ਮੀਰ-ਗੁਜਰਾਤ 'ਚ ਕਿੰਨੇ ਸੁਰੱਖਿਆ ਬੱਲ ਭੇਜੇ ਸਨ।

PunjabKesari
ਟੀ.ਐੱਸ.ਸੀ. ਪ੍ਰਮੁੱਖ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਸਾਡੀਂ ਨਹੀਂ ਸੁਣ ਰਿਹਾ। ਅਸੀਂ ਕਿਥੇ ਜਾਈਏ? ਅਮਿਤ ਸ਼ਾਹ ਯੂ.ਪੀ. ਤੋਂ ਗੁੰਡੇ ਲਿਆਏ ਅਤੇ ਉਨ੍ਹਾਂ ਕਾਰਨ ਸੂਬੇ 'ਚ ਹਿੰਸਾ ਹੋਈ ਹੈ। ਚੋਣ ਕਮਿਸ਼ਨ ਮੋਦੀ-ਸ਼ਾਹ ਨੂੰ ਨੋਟਿਸ ਕਿਉਂ ਨਹੀਂ ਭੇਜਦੇ। ਮਮਤਾ ਨੇ ਕਿਹਾ ਕਿ ਉਨ੍ਹਾਂ ਕੋਲ ਕਾਨੂੰਨ ਹੈ ਤਾਂ ਮੇਰੇ ਕੋਲ ਵੀ ਕਾਨੂੰਨ ਹੈ। ਉਨ੍ਹਾਂ ਨੇ ਇਕ ਨਵਾਂ ਨਾਰਾ ਦਿੰਦੇ ਹੋਏ ਕਿਹਾ ਕਿ ''ਮੋਦੀ ਹਟਾਓ ਅਤੇ ਦੇਸ਼ 'ਚੋਂ ਕੱਢ ਦਵੋ''।


Karan Kumar

Content Editor

Related News