ਮਮਤਾ ਨੇ ਰਾਜਪਾਲ ਧਨਖੜ ਨਾਲ ਕੀਤੀ ਮੁਲਾਕਾਤ
Tuesday, Feb 18, 2020 - 01:11 AM (IST)

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਇਥੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਇਸ ਨੂੰ ਦੋਵਾਂ ਆਗੂਆਂ ਦੇ ਸਬੰਧਾਂ ਵਿਚ ਜੰਮੀ ਬਰਫ ਦੇ ਪਿਘਲਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਰਾਜ ਭਵਨ ਵਿਚ ਦੋਵਾਂ ਦਰਮਿਆਨ ਇਕ ਘੰਟੇ ਤੱਕ ਚੱਲੀ ਬੈਠਕ ਦੌਰਾਨ ਕੀ ਗੱਲਬਾਤ ਹੋਈ, ਸਬੰਧੀ ਪਤਾ ਨਹੀਂ ਲੱਗ ਸਕਿਆ ਪਰ ਸੂਤਰ ਕਹਿੰਦੇ ਹਨ ਕਿ ਦੋਵਾਂ ਦਰਮਿਆਨ ‘ਵੱਖ-ਵੱਖ’ ਮੁੱਦਿਆਂ ’ਤੇ ਚਰਚਾ ਹੋਈ।
ਪਿਛਲੇ ਸਾਲ ਜੁਲਾਈ ਵਿਚ ਪੱਛਮੀ ਬੰਗਾਲ ਦਾ ਰਾਜਪਾਲ ਬਣਨ ਪਿੱਛੋਂ ਦੋਵਾਂ ਦਰਮਿਆਨ ਪਹਿਲੀ ਵਾਰ ਇਹ ਗੱਲਬਾਤ ਹੋਈ ਹੈ। ਧਨਖੜ ਨੇ ਖੁਦ ਹੀ ਟਵੀਟ ਕਰ ਕੇ ਕਿਹਾ ਕਿ ਮੇਰੀ ਮਮਤਾ ਨਾਲ ਇਕ ਘੰਟੇ ਤੱਕ ਤਸੱਲੀਬਖਸ਼ ਗੱਲਬਾਤ ਹੋਈ। ਮਮਤਾ ਬੈਨਰਜੀ ਨੇ ਇਸ ਗੱਲਬਾਤ ਸਬੰਧੀ ਸੋਮਵਾਰ ਰਾਤ ਤੱਕ ਵੀ ਕੋਈ ਟਿੱਪਣੀ ਨਹੀਂ ਕੀਤੀ ਸੀ।