ਮਮਤਾ ਬੈਨਰਜੀ ਨੂੰ ''ਇੱਟ'' ਦਾ ਜਵਾਬ ''ਫੁੱਲ'' ਨਾਲ ਦਿਆਂਗੇ: ਕੈਲਾਸ਼ ਵਿਜੈਵਰਗੀਏ

Saturday, Dec 12, 2020 - 10:31 PM (IST)

ਮਮਤਾ ਬੈਨਰਜੀ ਨੂੰ ''ਇੱਟ'' ਦਾ ਜਵਾਬ ''ਫੁੱਲ'' ਨਾਲ ਦਿਆਂਗੇ: ਕੈਲਾਸ਼ ਵਿਜੈਵਰਗੀਏ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪਾਰਟੀ ਦੇ ਬੰਗਾਲ ਇੰਚਾਰਦ ਕੈਲਾਸ਼ ਵਿਜੈਵਰਗੀਏ ਨੇ ਇੱਕ ਵਾਰ ਫਿਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ ਹੈ। ਕੈਲਾਸ਼ ਵਿਜੈਵਰਗੀਏ ਨੇ ਸੋਸ਼ਲ ਮੀਡੀਆ 'ਤੇ ਕੀਤੇ ਗਏ ਪੋਸਟ ਵਿੱਚ ਕਿਹਾ ਕਿ ਪੱ. ਬੰਗਾਲ ਵਿੱਚ ਮਮਤਾ ਬੈਨਰਜੀ ਭਾਜਪਾ ਨੇਤਾਵਾਂ 'ਤੇ ਇੱਟ ਬਰਸਾ ਰਹੀ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਡਾ 'ਤੇ ਵੀ ਹਮਲੇ ਦੀ ਸਾਜਿਸ਼ ਰਚੀ ਗਈ! ਪਰ, ਭਾਜਪਾ ਦੀ ਆਪਣੀ ਰੀਤੀ-ਨੀਤੀ ਹੈ, ਅਸੀਂ ਆਪਣੀ ਸਹਿਣਸ਼ੀਲਤਾ ਨਹੀਂ ਛੱਡਦੇ। ਅਸੀਂ ਇੱਟ ਦਾ ਜਵਾਬ ਫੁੱਲ ਨਾਲ ਦਿਆਂਗੇ।
ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ

ਕਮਲ ਬਨਾਮ 'ਜੋਰਾ ਘਾਸ'
ਆਉਣ ਵਾਲੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਮੁਕਾਬਲਾ ਹੌਲੀ-ਹੌਲੀ ਦਿਲਚਸਪ ਹੁੰਦਾ ਜਾ ਰਿਹਾ ਹੈ। ਬੀਜੇਪੀ ਜਿੱਥੇ ਇਸ ਵਾਰ 200 ਪਾਰ ਅਤੇ 'ਈ ਬਾਰ ਬਾਂਗਲਾ..ਪਾਰਲੇ ਸਾਂਭਲਾ' ਵਰਗਾ ਨਾਅਰਾ ਲੈ ਕੇ ਚੱਲ ਰਹੀ ਹੈ। ਬੀਜੇਪੀ ਦੀ ਇਸ ਰਣਨੀਤੀ ਦਾ ਤੋੜ ਲੱਭਣ ਲਈ ਖੁਦ TMC ਸੁਪਰੀਮੋ ਨੂੰ ਫਰੰਟ 'ਤੇ ਆਉਣਾ ਪੈਂਦਾ ਹੈ। ਉਹ ਲਗਾਤਾਰ ਬੀਜੇਪੀ ਨੂੰ ਬਾਹਰੀ ਲੋਕਾਂ ਦੀ ਪਾਰਟੀ ਦੱਸਣ ਦੇ ਨਾਲ ਇਹ ਕਹਿੰਦੀ ਹੈ ਕਿ ਬੰਗਾਲ ਦੀ ਜਨਤਾ ਬਾਹਰੀ ਲੋਕਾਂ ਨੂੰ ਨਕਾਰ ਦੇਵੇਗੀ। ਆਪਣੇ ਤਾਜ਼ਾ ਬਿਆਨ ਵਿੱਚ ਵਿਜੈਵਰਗੀਏ ਨੇ ਇਹ ਵੀ ਕਿਹਾ, ਸਾਡਾ ਕਮਲ ਸੂਬੇ ਨੂੰ ਨਵੀਂ ਪਛਾਣ ਦੇਵੇਗਾ।
ਏ.ਟੀ.ਐੱਮ. ਦਾ ਪਾਸਵਰਡ ਜਾਨਣ ਲਈ ਬੁਰੀ ਤਰ੍ਹਾਂ ਕੁੱਟਿਆ, ਨਹੀਂ ਦੱਸਣ 'ਤੇ ਕੀਤਾ ਕਤਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News