ਮਮਤਾ ਬੈਨਰਜੀ ਦਾ ਪੀ.ਐੱਮ. ਮੋਦੀ ਨੂੰ ਪੱਤਰ, ਕੋਲਾ ਖਨਨ ''ਚ 100% FDI ਦਾ ਕੀਤਾ ਵਿਰੋਧ

Friday, Jun 26, 2020 - 07:23 PM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਾ ਸੈਕਟਰ 'ਚ ਵਪਾਰਕ ਮਾਈਨਿੰਗ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਕੋਲਾ ਖਨਨ 'ਚ 100 ਫੀਸਦੀ ਐੱਫ.ਡੀ.ਆਈ. ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਹੁਣ ਕੋਲਾ ਖਨਨ 'ਚ 100 ਫੀਸਦੀ ਐੱਫ.ਡੀ.ਆਈ. ਦਾ ਵਿਰੋਧ ਦੇਖਿਆ ਜਾ ਰਿਹਾ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ 'ਚ ਕੇਂਦਰ ਸਰਕਾਰ ਦੇ ਜ਼ਰੀਏ ਕੋਲਾ ਖਨਨ 'ਚ 100 ਫੀਸਦੀ ਐੱਫ.ਡੀ.ਆਈ. ਦੇਣ ਦਾ ਵਿਰੋਧ ਕੀਤਾ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ।

ਪੱਤਰ 'ਚ ਪੀ.ਐੱਮ. ਮੋਦੀ ਵਲੋਂ ਕੋਲਾ ਖੇਤਰ 'ਚ 100 ਫ਼ੀਸਦੀ ਐੱਫ.ਡੀ.ਆਈ. ਦੀ ਮਨਜ਼ੂਰੀ ਦੇ ਫੈਸਲੇ 'ਤੇ ਮੁੜ ਵਿਚਾਰ ਕਰਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਹੁ ਰਾਸ਼ਟਰੀ ਕੰਪਨੀਆਂ ਲਈ ਕੋਲੇ 'ਚ 100 ਫੀਸਦੀ ਐੱਫ.ਡੀ.ਆਈ. ਦੀ ਮਨਜ਼ੂਰੀ ਦੇਣ ਨਾਲ ਗਲਤ ਸੁਨੇਹਾ ਜਾਵੇਗਾ। ਇਹ ਸਵੈ-ਨਿਰਭਰ ਭਾਰਤ ਦਾ ਵਿਰੋਧ ਹੋਵੇਗਾ ਅਤੇ ਸਵੈ-ਨਿਰਭਰ ਨੀਤੀ ਦੀ ਨਜ਼ਰ ਨਾਲ ਇਹ ਸਹੀਂ ਨਹੀਂ ਹੈ।

ਸੀ.ਐੱਮ. ਮਮਤਾ ਨੇ ਪੱਤਰ 'ਚ ਲਿਖਿਆ ਕਿ ਇਹ ਨੀਤੀ ਨਾ ਤਾਂ ਸਿੱਧਾ ਵਿਦੇਸ਼ੀ ਨਿਵੇਸ਼ ਲਿਆ ਸਕਦੀ ਹੈ ਅਤੇ ਨਾ ਹੀ ਅਜਿਹੀਆਂ ਤਕਨਾਲੋਜੀਆਂ ਲਿਆ ਸਕਦੀ ਹੈ, ਜਿਨ੍ਹਾਂ ਨੂੰ ਅਸੀਂ ਅੱਜ ਤੱਕ ਨਹੀਂ ਦੇਖ ਪਾ ਰਹੇ ਹਾਂ। ਤਾਜ਼ਾ ਰੁਝਾਨ ਅਤੇ ਅਨੁਭਵੀ ਸਬੂਤ ਸੰਸਾਰਿਕ ਨਿਵੇਸ਼ਕਾਂ ਦੀ ਰੁਚੀ ਨੂੰ ਕੋਲਾ ਖਨਨ ਪ੍ਰੋਜੈਕਟਾਂ ਦੀ ਤੁਲਣਾ 'ਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ 'ਚ ਜ਼ਿਆਦਾ ਸਪੱਸ਼ਟ ਰੂਪ ਨਾਲ ਦਰਸ਼ਾਉਂਦੇ ਹਨ। 

ਸੀ.ਐੱਮ. ਮਮਤਾ ਨੇ ਪੱਤਰ 'ਚ ਲਿਖਿਆ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕੋਲਾ ਖੇਤਰ 'ਚ 100%  ਐੱਫ.ਡੀ.ਆਈ. ਦੀ ਮਨਜ਼ੂਰੀ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਣ। ਨਾਲ ਹੀ ਮੈਂ ਕੋਲਾ ਮੰਤਰਾਲਾ ਨੂੰ ਸਲਾਹ ਦੇਣ ਲਈ ਤੁਹਾਡੇ ਦਖਲ ਅੰਦਾਜੀ ਦੀ ਬੇਨਤੀ ਕਰਦੀ ਹਾਂ ਕਿ ਕੋਲਾ ਇੰਡੀਆ ਲਿਮਟਿਡ ਦੇ ਕੋਲਕਾਤਾ ਦੇ ਆਪਣੇ ਦਫਤਰਾਂ ਨੂੰ ਬੰਦ ਕਰਣ ਦੇ ਫ਼ੈਸਲੇ ਨਾਲ ਅੱਗੇ ਨਾ ਵਧੇ


Inder Prajapati

Content Editor

Related News