ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਡੀਕਲ ਉਪਕਰਣ ਅਤੇ ਦਵਾਈਆਂ ''ਤੇ ਨਾ ਲੱਗੇ ਟੈਕਸ
Sunday, May 09, 2021 - 01:02 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਕੋਰੋਨਾ ਮਹਾਮਾਰੀ ਨਾਲ ਲੜਨ 'ਚ ਇਸਤੇਮਾਲ ਹੋਣ ਵਾਲੇ ਉਪਕਰਣ ਅਤੇ ਦਵਾਈਆਂ 'ਤੇ ਸਾਰੇ ਤਰ੍ਹਾਂ ਦੇ ਟੈਕਸਾਂ ਅਤੇ ਕਸਟਮ ਡਿਊਟੀ 'ਚ ਛੋਟ ਦੇਣ ਦੀ ਅਪੀਲ ਕੀਤੀ। ਬੈਨਰਜੀ ਨੇ ਮੋਦੀ ਨੂੰ ਸਿਹਤ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਉਪਕਰਣ, ਦਵਾਈਆਂ ਅਤੇ ਆਕਸੀਜਨ ਦੀ ਸਪਲਾਈ ਵਧਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਚਿੱਠੀ 'ਚ ਕਿਹਾ,''ਵੱਡੀ ਗਿਣਤੀ 'ਚ ਸੰਗਠਨ, ਲੋਕ ਅਤੇ ਪਰੋਪਕਾਰੀ ਏਜੰਸੀਆਂ ਆਕਸੀਜਨ ਕੰਸਨਟਰੇਟਰ, ਸਿਲੰਡਰ, ਕੰਟੇਨਰ ਅਤੇ ਕੋਵਿਡ ਸੰਬੰਧਤ ਦਵਾਈਆਂ ਦਾਨ ਦੇਣ ਲਈ ਅੱਗੇ ਆਏ ਹਨ।''
ਇਹ ਵੀ ਪੜ੍ਹੋ : ਕੇਂਦਰ ’ਚ ਗੈਰ-ਭਾਜਪਾ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਏਗੀ ਮਮਤਾ : ਯਸ਼ਵੰਤ ਸਿਨਹਾ
ਉਨ੍ਹਾਂ ਨੇ ਕਿਹਾ,''ਕਈ ਦਾਨਦਾਤਾਵਾਂ ਨੇ ਇਨ੍ਹਾਂ 'ਤੇ ਕਸਟਮ ਡਿਊਟੀ, ਐੱਸ.ਜੀ.ਐੱਸ.ਟੀ., ਆਈ.ਜੀ.ਐੱਸ.ਟੀ. ਤੋਂ ਛੋਟ ਦੇਣ 'ਤੇ ਵਿਚਾਰ ਕਰਨ ਲਈ ਰਾਜ ਸਰਕਾਰ ਦਾ ਰੁਖ ਕੀਤਾ ਹੈ।'' ਬੈਨਰਜੀ ਨੇ ਕਿਹਾ,''ਕਿਉਂਕਿ ਇਨ੍ਹਾਂ ਦੀਆਂ ਕੀਮਤਾਂ ਕੇਂਦਰ ਸਰਕਾਰ ਦੇ ਕਾਰਜ ਖੇਤਰ 'ਚ ਆਉਂਦੀਆਂ ਹਨ ਤਾਂ ਮੈਂ ਅਪੀਲ ਕਰਦੀ ਹਾਂ ਕਿ ਇਨ੍ਹਾਂ ਸਾਮਾਨ 'ਤੇ ਜੀ.ਐੱਸ.ਟੀ./ਕਸਟਮ ਡਿਊਟੀ ਅਤੇ ਹੋਰ ਅਜਿਹੇ ਹੀ ਟੈਕਸਾਂ ਤੋਂ ਛੋਟ ਦਿੱਤੀ ਜਾਵੇ ਤਾਂ ਕਿ ਕੋਰੋਨਾ ਮਹਾਮਾਰੀ ਦੇ ਕੁਸ਼ਲ ਪ੍ਰਬੰਧਨ 'ਚ ਉਪਰੋਕਤ ਜੀਵਨ ਰੱਖਿਅਕ ਦਵਾਈਆਂ ਅਤੇ ਉਪਕਰਣਾਂ ਦੀ ਸਪਲਾਈ ਵਧਾਉਣ 'ਚ ਮਦਦ ਮਿਲ ਸਕੇ।'' ਦੱਸਣਯੋਗ ਹੈ ਕਿ ਬੈਨਰਜੀ ਦੇਸ਼ 'ਚ ਇਸ ਇਨਫੈਕਸ਼ਨ ਰੋਗ ਨੂੰ ਫ਼ੈਲਣ ਤੋਂ ਰੋਕਣ 'ਚ 'ਅਸਫ਼ਲ' ਰਹਿਣ ਲਈ ਕੇਂਦਰ 'ਤੇ ਨਿਸ਼ਾਨਾ ਸਾਧਦੀ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ 'ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ