PM ਮੋਦੀ ਸਭ ਤੋਂ ਵੱਡੇ ਦੰਗਾਬਾਜ, ਡੋਨਾਲਡ ਟਰੰਪ ਤੋਂ ਵੀ ਬੁਰੀ ਹੋਵੇਗੀ ਕਿਸਮਤ : ਮਮਤਾ ਬੈਨਰਜੀ

02/24/2021 5:39:16 PM

ਸ਼ਾਹੰਗਜ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਮਮਤਾ ਨੇ ਪੀ.ਐੱਮ. ਮੋਦੀ ਨੂੰ ਸਭ ਤੋਂ ਵੱਡਾ ਦੰਗਾਬਾਜ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਿਸਮਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਵੀ ਬੁਰੀ ਹੋਵੇਗੀ। ਹੁਗਲੀ ਜ਼ਿਲ੍ਹੇ ਦੇ ਸ਼ਾਹਗੰਜ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ 'ਚ ਝੂਠ ਅਤੇ ਨਫ਼ਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ,''ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਵੱਡੇ ਦੰਗਾਬਾਜ ਹਨ, ਟਰੰਪ ਨਾਲ ਜੋ ਹੋਇਆ, ਉਨ੍ਹਾਂ (ਮੋਦੀ) ਨਾਲ ਉਸ ਤੋਂ ਵੀ ਬੁਰਾ ਹੋਵੇਗਾ। ਹਿੰਸਾ ਨਾਲ ਕੁਝ ਹਾਸਲ ਨਹੀਂ ਹੋ ਸਕਦਾ।''

PunjabKesariਬੈਨਰਜੀ ਨੇ ਕਿਹਾ,''ਮੈਂ ਵਿਧਾਨ ਸਭਾ ਚੋਣਾਂ 'ਚ ਗੋਲਕੀਪਰ ਰਹਾਂਗੀ ਅਤੇ ਭਾਜਪਾ ਇਕ ਵੀ ਗੋਲ ਨਹੀਂ ਕਰ ਸਕੇਗੀ। ਸਾਰੇ ਸ਼ਾਟ ਗੋਲ ਪੋਸਟ ਦੇ ਉਪਰੋਂ ਚੱਲੇ ਜਾਣਗੇ।'' ਮੁੱਖ ਮੰਤਰੀ ਨੇ ਕੋਲੇ ਦੀ ਹੇਰਾਫੇਰੀ ਨਾਲ ਜੁੜੇ ਇਕ ਘਪਲੇ ਦੇ ਸਿਲਸਿਲੇ 'ਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਤੋਂ ਸੀ.ਬੀ.ਆਈ. ਪੁੱਛ-ਗਿੱਛ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸਾਡੀਆਂ ਔਰਤਾਂ ਦਾ ਅਪਮਾਨ ਸੀ। ਇਸ ਵਿਚ ਕ੍ਰਿਕੇਟਰ ਮਨੋਜ ਤਿਵਾੜੀ ਅਤੇ ਕਈ ਬੰਗਾਲੀ ਅਭਿਨੇਤਾ ਰੈਲੀ 'ਚ ਮਮਤਾ ਬੈਨਰਜੀ ਦੀ ਮੌਜੂਦਗੀ 'ਚ ਟੀ.ਐੱਮ.ਸੀ. 'ਚ ਸ਼ਾਮਲ ਹੋਏ।

PunjabKesari


DIsha

Content Editor

Related News