ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਜ਼ਖ਼ਮੀ ਹੋਈ ਮਮਤਾ ਬੈਨਰਜੀ, ਗੋਡੇ ਤੇ ਕਮਰ 'ਤੇ ਲੱਗੀ ਸੱਟ

Wednesday, Jun 28, 2023 - 05:02 AM (IST)

ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਜ਼ਖ਼ਮੀ ਹੋਈ ਮਮਤਾ ਬੈਨਰਜੀ, ਗੋਡੇ ਤੇ ਕਮਰ 'ਤੇ ਲੱਗੀ ਸੱਟ

ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹੈਲੀਕਾਪਟਰ ਦੀ ਖ਼ਰਾਬ ਮੌਸਮ ਕਾਰਨ ਸਿਲੀਗੁੜੀ ਨੇੜੇ ਸੇਵੋਕੇ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਪੈਰ ਤਿਲਕ ਜਾਣ ਕਾਰਨ ਉਹ ਜ਼ਖ਼ਮੀ ਹੋ ਗਈ। ਬੈਕੁੰਠਪੁਰ ਦੇ ਜੰਗਲਾਂ 'ਤੇ ਉਡਾਣ ਭਰਦੇ ਸਮੇਂ ਭਾਰੀ ਬਾਰਿਸ਼ ਕਾਰਨ ਹੈਲੀਕਾਪਟਰ ਦੇ ਡਗਮਗਾਉਣ ਕਾਰਨ ਮਮਤਾ ਬੈਨਰਜੀ ਦੇ ਡਿੱਗ ਜਾਣ ਕਾਰਨ ਉਨ੍ਹਾਂ ਦੇ ਗੋਡੇ ਤੇ ਕਮਰ 'ਤੇ ਸੱਟ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਏ। ਮਮਤਾ ਬੈਨਰਜੀ ਦੀ ਟੈਸਟ ਰਿਪੋਰਟ ਮੁਤਾਬਕ ਖੱਬੇ ਗੋਡੇ ਅਤੇ ਕਮਰ 'ਤੇ ਲਿਗਾਮੈਂਟ 'ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋਣ ਦੀ ਸਲਾਹ ਦਿੱਤੀ ਗਈ ਸੀ ਪਰ ਉਨ੍ਹਾਂ ਕਿਹਾ ਕਿ ਉਹ ਘਰ 'ਚ ਹੀ ਇਲਾਜ ਕਰਵਾਏਗੀ।

ਇਹ ਵੀ ਪੜ੍ਹੋ : ਦਿੱਲੀ 'ਚ ਤੇਜ਼ ਰਫਤਾਰ DTC ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਦਰੜਿਆ, ਪਤਨੀ ਦੀ ਹੋਈ ਮੌਕੇ 'ਤੇ ਮੌਤ

PunjabKesari

ਮਮਤਾ ਕੋਲਕਾਤਾ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਲਈ ਜਲਪਾਈਗੁੜੀ ਤੋਂ ਬਾਗਡੋਗਰਾ ਏਅਰਪੋਰਟ ਜਾ ਰਹੀ ਸੀ। ਕੋਲਕਾਤਾ ਪਰਤਣ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਇਕ ਅਧਿਕਾਰੀ ਨੇ ਦੱਸਿਆ, "ਬਹੁਤ ਭਾਰੀ ਮੀਂਹ ਪੈ ਰਿਹਾ ਸੀ ਅਤੇ ਬਾਗਡੋਗਰਾ ਹਵਾਈ ਅੱਡੇ ਦੇ ਰਸਤੇ ਵਿੱਚ ਖਰਾਬ ਮੌਸਮ ਕਾਰਨ ਹੈਲੀਕਾਪਟਰ ਦੇ ਭਿਆਨਕ ਰੂਪ 'ਚ ਹਿੱਲਣ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਨ ਦਾ ਫ਼ੈਸਲਾ ਕੀਤਾ।" ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਉਡਾਣ ਦੌਰਾਨ ਜਹਾਜ਼ ਦੇ ਹਿੱਲਣ ਕਾਰਨ ਮੁੱਖ ਮੰਤਰੀ ਦੀ ਕਮਰ ਅਤੇ ਗੋਡੇ 'ਤੇ ਸੱਟਾਂ ਲੱਗੀਆਂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News