ਮਮਤਾ ਲਈ ''ਜੈ ਸ਼੍ਰੀਰਾਮ'' ਦਾ ਨਾਅਰਾ, ਸਾਂਢ ਨੂੰ ਲਾਲ ਕੱਪੜਾ ਦਿਖਾਉਣ ਦੇ ਸਮਾਨ : ਵਿਜ
Sunday, Jan 24, 2021 - 02:56 PM (IST)
ਹਰਿਆਣਾ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹਮਲਾ ਬੋਲਿਆ। ਵਿਜ ਨੇ ਕਿਹਾ ਕਿ ਉਨ੍ਹਾਂ ਲਈ 'ਜੈ ਸ਼੍ਰੀ ਰਾਮ' ਦਾ ਨਾਅਰਾ 'ਸਾਂਢ ਨੂੰ ਲਾਲ ਕੱਪੜਾ ਦਿਖਾਉਣ ਦੇ ਸਮਾਨ' ਹੈ ਅਤੇ ਇਹੀ ਕਾਰਨ ਹੈ ਕਿ ਕੋਲਕਾਤਾ ਦੇ ਸਮਾਰੋਹ 'ਚ ਉਨ੍ਹਾਂ ਨੇ ਆਪਣਾ ਭਾਸ਼ਣ ਰੋਕ ਦਿੱਤਾ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਆਯੋਜਿਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਬੋਲਣ ਤੋਂ ਮਮਤਾ ਨੇ ਇਨਕਾਰ ਕਰ ਦਿੱਤਾ, ਕਿਉਂਕਿ ਉਸ ਸਮਾਰੋਹ 'ਚ 'ਜੈ ਸ਼੍ਰੀਰਾਮ' ਦੇ ਨਾਅਰੇ ਲੱਗੇ ਸਨ। ਵਿਜ ਨੇ ਟਵੀਟ ਕੀਤਾ,''ਮਮਤਾ ਬੈਨਰਜੀ ਲਈ 'ਜੈ ਸ਼੍ਰੀਰਾਮ' ਦਾ ਨਾਅਰਾ ਸਾਂਢ ਨੂੰ ਲਾਲ ਕੱਪੜਾ ਦਿਖਾਉਣ ਦੇ ਸਮਾਨ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਵਿਕਟੋਰੀਆ ਮੈਮੋਰੀਅਲ 'ਚ ਆਪਣਾ ਭਾਸ਼ਣ ਰੋਕ ਦਿੱਤਾ।''
ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ 'ਤੇ ਵਿਕਟੋਰੀਆ ਮੈਮੋਰੀਅਲ 'ਚ ਆਯੋਜਿਤ ਸਮਾਰੋਹ 'ਚ ਮਮਤਾ ਨੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉੱਥੇ ਮੌਜੂਦ ਭੀੜ ਦੇ ਇਕ ਵਰਗ ਨੇ ਜੈ ਸ਼੍ਰੀਰਾਮ ਦਾ ਨਾਅਰਾ ਲਗਾਇਆ। ਮਮਤਾ ਨੇ ਕਿਹਾ ਕਿ ਇਸ ਤਰ੍ਹਾਂ ਦਾ 'ਅਪਮਾਨ' ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ,''ਇਹ ਸਰਕਾਰ ਦਾ ਪ੍ਰੋਗਰਾਮ ਹੈ ਨਾ ਕਿ ਸਿਆਸੀ ਪ੍ਰੋਗਰਾਮ। ਮਾਣ ਹੋਣਾ ਚਾਹੀਦਾ। ਇਹ ਠੀਕ ਨਹੀਂ ਹੈ ਕਿ ਕਿਸੇ ਨੂੰ ਬੁਲਾ ਕੇ ਉਸ ਦਾ ਅਪਮਾਨ ਕੀਤਾ ਜਾਵੇ। ਮੈਂ ਨਹੀਂ ਬੋਲਾਂਗੀ, ਜੈ ਬਾਂਗਲਾ, ਜੈ ਹਿੰਦ।''